ਮਣੀਪੁਰ ਵਿੱਚ ਇੱਕ ਵਾਰ ਫਿਰ ਚਿੰਤਾਜਨਕ ਸਥਿਤੀ ਪੈਦਾ ਹੋ ਗਈ ਹੈ। 13 ਮਈ ਤੋਂ ਲਾਪਤਾ 6 ਨਾਗਾ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਸਖ਼ਤ ਸੁਰੱਖਿਆ ਹੇਠ ਅੱਜ ਵੀਰਵਾਰ ਤੜਕੇ ਇੰਫਾਲ ਦੇ ਜਵਾਹਰਲਾਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (JNIMS) ਦੀ ਮੋਰਚਰੀ ਵਿੱਚ ਲਿਆਂਦਾ ਗਿਆ।
ਇਨ੍ਹਾਂ ਛੇ ਲਾਸ਼ਾਂ ਦੇ ਆਉਣ ਦੇ ਨਾਲ ਹੀ ਵਿਰੋਧ-ਪ੍ਰਦਰਸ਼ਨ ਸ਼ੁਰੂ ਹੋ ਗਏ, ਜਿਸ ਦੇ ਚਲਦਿਆਂ ਲਿਆਂਗਮਾਈ ਤਾਪਹੌ ਇਲਾਕੇ ਵਿੱਚ ਸਥਿਤ ਨਾਗਾ ਪੀਪਲਜ਼ ਫਰੰਟ (NPF) ਦੇ ਮਣੀਪੁਰ ਹੈੱਡਕੁਆਰਟਰ ਨੂੰ ਅੱਗ ਲਗਾ ਦਿੱਤੀ ਗਈ।





