Navreet Singh Virk: ਪੰਜਾਬ ਪੁਲੀਸ ਵਿਚ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਐਸ ਪੀ ਨਵਰੀਤ ਸਿੰਘ ਵਿਰਕ (ਕਪਤਾਨ ਪੁਲੀਸ ਪੀਬੀਆਈ ਸੰਗਰੂਰ) ਨੂੰ ਆਜ਼ਾਦੀ ਦਿਵਸ 15 ਅਗਸਤ ਮੌਕੇ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਪ੍ਰੈਜ਼ੀਡੈਂਟ ਮੈਡਲ ਫਾਰ ਮੈਰੀਟੋਰੀਅਸ ਸਰਵਿਸ ਨਾਲ ਨਿਵਾਜਿਆ ਜਾਵੇਗਾ।
ਦੱਸਣਾ ਬਣਦਾ ਹੈ ਕਿ ਐਸ ਪੀ ਨਵਰੀਤ ਸਿੰਘ ਵਿਰਕ ਨੂੰ ਪਿਛਲੇ ਤਿੰਨ ਸਾਲਾਂ ਦੌਰਾਨ ਬਿਹਤਰੀਨ ਪੇਸ਼ੇਵਰ ਸੇਵਾਵਾਂ ਲਈ ਡੀ ਜੀ ਪੀ ਪੰਜਾਬ ਵੱਲੋਂ 12 ‘ਕਮੈਂਡੇਸ਼ਨ ਡਿਸਕ’ (ਪ੍ਰਸ਼ੰਸਾ ਚਿੰਨ੍ਹ) ਪ੍ਰਦਾਨ ਕੀਤੇ ਗਏ ਹਨ।
ਇਸ ਤੋਂ ਇਲਾਵਾ ਪਿਛਲੇ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਉਨ੍ਹਾਂ ਨੂੰ ‘ਮੁੱਖ ਮੰਤਰੀ ਮੈਡਲ’ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਆਪਣੇ ਸੇਵਾ-ਕਾਲ ਵਿੱਚ ਇੱਕ ਹੋਰ ਵੱਕਾਰੀ ਪ੍ਰਾਪਤੀ ਜੋੜਦਿਆਂ ਹੁਣ ਉਨ੍ਹਾਂ ਨੂੰ ਆਪਣੀ ਡਿਊਟੀ ਪ੍ਰਤੀ ਸਮਰਪਣ, ਪੇਸ਼ੇਵਰ ਮੁਹਾਰਤ ਅਤੇ ਮਿਸਾਲੀ ਯੋਗਦਾਨ ਦੇ ਮੱਦੇਨਜ਼ਰ ‘ਸ਼ਲਾਘਾਯੋਗ ਸੇਵਾਵਾਂ ਲਈ 15 ਅਗਸਤ 2026 ਨੂੰ ਆਜ਼ਾਦੀ ਦਿਵਸ ਮੌਕੇ ਰਾਸ਼ਟਰਪਤੀ ਮੈਡਲ’ ਨਾਲ ਸਨਮਾਨਿਤ ਕੀਤਾ ਜਾਵੇਗਾ।






