ਸਿੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਾਰਤ ਅਤੇ ਰੂਸ ਨੇ ਉੱਚ ਸਿੱਖਿਆ ਵਿੱਚ ਆਪਸੀ ਹਿੱਸੇਦਾਰੀ ਦੇ ਸੰਭਾਵੀ ਖੇਤਰਾਂ ਬਾਰੇ ਵਿਚਾਰ-ਚਰਚਾ ਕੀਤੀ ਅਤੇ ਇਸ ਖੇਤਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ।
ਮੰਤਰਾਲੇ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਦੱਸਿਆ ਕਿ ਉੱਚ ਸਿੱਖਿਆ ਵਿਭਾਗ ਦੀ ਸਕੱਤਰ ਦੀਪਤੀ ਗੌਰ ਮੁਖਰਜੀ ਨੇ ਵੀਰਵਾਰ ਨੂੰ ਰੂਸੀ ਫ਼ੈਡਰੇਸ਼ਨ ਦੇ ਵਿਗਿਆਨ ਅਤੇ ਉੱਚ ਸਿੱਖਿਆ ਬਾਰੇ ਉਪ ਮੰਤਰੀ ਮੋਗਿਲੇਵਸਕੀ ਕਾਂਸਟੈਂਟਿਨ ਇਲਯਿਚ ਨਾਲ ਗੱਲਬਾਤ ਕੀਤੀ।
ਮੰਤਰਾਲੇ ਨੇ ਕਿਹਾ, “ਦੋਵਾਂ ਪੱਖਾਂ ਨੇ ਆਪਸੀ ਹਿੱਸੇਦਾਰੀ ਦੇ ਸੰਭਾਵੀ ਖੇਤਰਾਂ ‘ਤੇ ਚਰਚਾ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਉੱਚ ਸਿੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਆਪਣੇ ਇਰਾਦੇ ਨੂੰ ਦੁਹਰਾਇਆ।” ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ 10 ਅਗਸਤ ਨੂੰ ਕੀਤੇ ਗਏ ਉੱਚ ਪੱਧਰੀ ਨੌਕਰਸ਼ਾਹੀ ਫੇਰਬਦਲ ਤਹਿਤ ਦੀਪਤੀ ਗੌਰ ਮੁਖਰਜੀ ਨੂੰ ਉੱਚ ਸਿੱਖਿਆ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਵਿਨੀਤ ਜੋਸ਼ੀ ਦੀ ਜਗ੍ਹਾ ਇਹ ਅਹੁਦਾ ਸੰਭਾਲਿਆ ਹੈ, ਜਿਨ੍ਹਾਂ ਨੂੰ ਪਿਛਲੇ ਮਹੀਨੇ ਪੰਚਾਇਤੀ ਰਾਜ ਮੰਤਰਾਲੇ ਵਿੱਚ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਸੀ।






