ਤੇਲ ਦੀਆਂ ਵਧਦੀਆਂ ਕੀਮਤਾਂ, ਭੂ-ਰਾਜਨੀਤਿਕ ਤਣਾਅ ਅਤੇ ਗਲੋਬਲ ਬਾਜ਼ਾਰਾਂ ਦੇ ਕਮਜ਼ੋਰ ਰੁਝਾਨਾਂ ਦੇ ਵਿਚਕਾਰ ਮੰਗਲਵਾਰ ਨੂੰ ਬੈਂਚਮਾਰਕ ਸੈਂਸੈਕਸ 778 ਅੰਕ ਡਿੱਗ ਗਿਆ ਜਦੋਂ ਕਿ ਵਿਆਪਕ ਸਟਾਕ ਇੰਡੈਕਸ ਨਿਫਟੀ ਪੰਜ ਮਹੀਨੇ ਦੇ ਹੇਠਲੇ ਪੱਧਰ ‘ਤੇ ਬੰਦ ਹੋਇਆ।
30-ਸ਼ੇਅਰਾਂ ਵਾਲਾ ਬੀ.ਐੱਸ.ਈ. ਸੈਂਸੈਕਸ 777.94 ਅੰਕ ਜਾਂ 1.04 ਫ਼ੀਸਦੀ ਡਿੱਗ ਕੇ 74,003.82 ਦੇ ਤਿੰਨ ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਆ ਗਿਆ। ਸੂਚਕਾਂਕ ਨੇ ਉੱਚੇ ਪੱਧਰ ‘ਤੇ ਸ਼ੁਰੂਆਤ ਕੀਤੀ ਪਰ ਸਵੇਰ ਦੇ ਅੱਧ ਤੱਕ ਪਹੁੰਚਦਿਆਂ ਹੀ ਵਿਕਰੀ ਦਾ ਦੌਰ ਤੇਜ਼ ਹੋ ਗਿਆ। ਬਾਅਦ ਵਿੱਚ ਬੈਰੋਮੀਟਰ 787.73 ਅੰਕ ਭਾਵ 1.05 ਫ਼ੀਸਦੀ ਡਿੱਗ ਕੇ ਦਿਨ ਦੇ ਹੇਠਲੇ ਪੱਧਰ 73,994.03 ‘ਤੇ ਆ ਗਿਆ।
50-ਸ਼ੇਅਰਾਂ ਵਾਲਾ NSE Nifty 279.50 ਅੰਕ ਜਾਂ 1.19 ਫ਼ੀਸਦੀ ਡਿੱਗ ਕੇ 23,118.60 ‘ਤੇ ਬੰਦ ਹੋਇਆ, ਜੋ 6 ਅਪਰੈਲ ਤੋਂ ਬਾਅਦ ਦਾ ਸਭ ਤੋਂ ਹੇਠਲੇ ਪੱਧ ’ਤੇ ਬੰਦ ਹੈ।
30 ਸੈਂਸੈਕਸ ਕੰਪਨੀਆਂ ਵਿੱਚੋਂ, ਭਾਰਤ ਇਲੈਕਟ੍ਰੋਨਿਕਸ 6 ਫ਼ੀਸਦੀ ਡਿੱਗ ਗਿਆ। ਇੰਡੀਗੋ ਏਵੀਏਸ਼ਨ, ਟਾਈਟਨ, ਬਜਾਜ ਫਿਨਸਰਵ, ਅਡਾਨੀ ਪੋਰਟਸ, ਮਹਿੰਦਰਾ ਐਂਡ ਮਹਿੰਦਰਾ ਅਤੇ ਸਟੇਟ ਬੈਂਕ ਆਫ਼ ਇੰਡੀਆ ਵੀ ਘਾਟੇ ਵਿੱਚ ਰਹਿਣ ਵਾਲਿਆਂ ਵਿੱਚ ਸ਼ਾਮਲ ਸਨ।
ਐਕਸਚੇਂਜ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਸ਼ੁੱਕਰਵਾਰ ਨੂੰ 930.90 ਕਰੋੜ ਰੁਪਏ ਦੇ ਇਕੁਇਟੀ ਸ਼ੇਅਰ ਵੇਚੇ।






