ਭਾਜਪਾ ਨੇ ਮੰਗਲਵਾਰ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ‘ਤੇ ਇੱਕ ਮਹਿਲਾ ਪੱਤਰਕਾਰ ਅਤੇ ਦਿੱਲੀ ਪੁਲੀਸ ਅਧਿਕਾਰੀ ਨਾਲ ਜੁੜੇ ਕਥਿਤ ਜਾਅਲੀ ਏਆਈ-ਤਿਆਰ ਵੀਡੀਓ ਦੇ ਪ੍ਰਸਾਰ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ ਅਤੇ ਕਾਂਗਰਸ ਈਕੋਸਿਸਟਮ ‘ਤੇ ਸੰਵਿਧਾਨਕ ਸੰਸਥਾਵਾਂ ਵਿਰੁੱਧ ਜਾਣਬੁੱਝ ਕੇ “ਝੂਠੇ ਬਿਰਤਾਂਤ” ਫੈਲਾਉਣ ਦਾ ਦੋਸ਼ ਲਗਾਇਆ।
ਭਾਜਪਾ ਮੁੱਖ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰੇ ਪ੍ਰਦੀਪ ਭੰਡਾਰੀ ਨੇ ਦੋਸ਼ ਲਾਇਆ ਕਿ ਇੱਕ “ਆਜ਼ਾਦ ਸਮੱਗਰੀ ਸਿਰਜਣਹਾਰ” (independent content creator) ਨੇ ਪਹਿਲਾਂ ਕਥਿਤ ਤੌਰ ’ਤੇ ਜਾਅਲੀ ਵੀਡੀਓ ਪ੍ਰਸਾਰਿਤ ਕੀਤਾ, ਜਿਸ ਤੋਂ ਬਾਅਦ ਕਾਂਗਰਸ ਨਾਲ ਜੁੜੇ ਕਈ ਖਾਤਿਆਂ ਅਤੇ ਨੇਤਾਵਾਂ, ਜਿਨ੍ਹਾਂ ਵਿੱਚ ਰਾਹੁਲ ਗਾਂਧੀ ਵੀ ਸ਼ਾਮਲ ਹਨ, ਨੇ ਇਸ ਨੂੰ ਅੱਗੇ ਵਧਾਇਆ।
ਭੰਡਾਰੀ ਨੇ ਦਾਅਵਾ ਕੀਤਾ ਕਿ ਇਹ ਐਪੀਸੋਡ ਇੱਕ “ਪੈਟਰਨ” ਦੀ ਪਾਲਣਾ ਕਰਦਾ ਹੈ ਜਿਸ ਵਿੱਚ ਇੱਕ ਕਥਿਤ ਤੌਰ ‘ਤੇ ਝੂਠਾ ਬਿਰਤਾਂਤ ਪਹਿਲਾਂ ਇੱਕ ਵਿਅਕਤੀਗਤ ਸਮੱਗਰੀ ਸਿਰਜਣਹਾਰ ਰਾਹੀਂ ਪੇਸ਼ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਰਾਜ ਦੀਆਂ ਸੰਸਥਾਵਾਂ ਪ੍ਰਤੀ ਜਨਤਕ ਦੁਸ਼ਮਣੀ ਪੈਦਾ ਕਰਨ ਲਈ ਵਿਆਪਕ ਕਾਂਗਰਸ ਈਕੋਸਿਸਟਮ ਰਾਹੀ ਇਸ ਦਾ ਪ੍ਰਸਾਰ ਕੀਤਾ ਜਾਂਦਾ ਹੈ।
ਉਨ੍ਹਾਂ ਖਾਸ ਤੌਰ ‘ਤੇ ਸਵਾਲ ਕੀਤਾ ਕਿ ਰਾਹੁਲ ਗਾਂਧੀ ਨੇ ਵੀਡੀਓ ਜਾਅਲੀ ਪਾਏ ਜਾਣ ਤੋਂ ਬਾਅਦ ਆਪਣੀ ਸੋਸ਼ਲ ਮੀਡੀਆ ਪੋਸਟ ਕਿਉਂ ਨਹੀਂ ਹਟਾਈ।
ਭੰਡਾਰੀ ਨੇ ਪੁੱਛਿਆ, “ਇਹ ਜਾਅਲੀ ਏਆਈ-ਤਿਆਰ ਵੀਡੀਓ ਝੂਠਾ ਪਾਇਆ ਗਿਆ ਹੈ। ਰਾਹੁਲ ਗਾਂਧੀ ਨੇ ਅਜੇ ਤੱਕ ਆਪਣਾ ਟਵੀਟ ਕਿਉਂ ਨਹੀਂ ਡਿਲੀਟ ਕੀਤਾ?”
ਉਨ੍ਹਾਂ ਨੇ ਇਹ ਵੀ ਸਵਾਲ ਕੀਤਾ ਕਿ ਕੀ ਕਾਂਗਰਸ ਆਈਟੀ ਸੈੱਲ ਦੀ ਕਥਿਤ ਜਾਅਲੀ ਵੀਡੀਓ ਬਣਾਉਣ ਵਿੱਚ ਕੋਈ ਭੂਮਿਕਾ ਸੀ ਜਾਂ ਇਸ ਨੂੰ ਬਣਾਉਣ ਲਈ ਨਿਰਦੇਸ਼ ਦੇਣ ਵਿੱਚ ਕੋਈ ਹੱਥ ਸੀ।
ਭੰਡਾਰੀ ਨੇ ਅੱਗੇ ਦੋਸ਼ ਲਾਇਆ ਕਿ ਅਜਿਹੀਆਂ ਮੁਹਿੰਮਾਂ ਉਨ੍ਹਾਂ ਪੱਤਰਕਾਰਾਂ ਦੀ ਭਰੋਸੇਯੋਗਤਾ ਨੂੰ ਖ਼ਤਰੇ ਵਿੱਚ ਪਾਉਂਦੀਆਂ ਹਨ ਜੋ ਜਾਇਜ਼ ਜ਼ਮੀਨੀ ਰਿਪੋਰਟਿੰਗ ਕਰਦੇ ਹਨ। ਉਨ੍ਹਾਂ ਨੇ ਪੁੱਛਿਆ ਕਿ ਕੀ ਕਾਂਗਰਸ ਈਕੋਸਿਸਟਮ ਪ੍ਰਦਰਸ਼ਨਾਂ ਵਿੱਚ ਦਾਖਲ ਹੋਣ ਅਤੇ ਬਾਅਦ ਵਿੱਚ ਮੀਡੀਆ ਅਤੇ ਚੌਥੇ ਸਤੰਭ ਨੂੰ ਬਦਨਾਮ ਕਰਨ ਲਈ “ਭੁਗਤਾਨ ਕੀਤੇ ਵਲੰਟੀਆਰਜ਼(paid volunteers) ਅਤੇ ਵਰਕਰਾਂ” ਦੀ ਵਰਤੋਂ ਕਰ ਰਿਹਾ ਹੈ।
ਭਾਜਪਾ ਬੁਲਾਰੇ ਨੇ ਦਿੱਲੀ ਪੁਲੀਸ ਦੇ ਕਿੱਸੇ ਤੋਂ ਇਲਾਵਾ ਆਪਣਾ ਹਮਲਾ ਵਿਆਪਕ ਕਰਦਿਆਂ ਦੋਸ਼ ਲਾਇਆ ਕਿ ਕਾਂਗਰਸ ਅਤੇ ਰਾਹੁਲ ਗਾਂਧੀ ਗਲਤ ਜਾਣਕਾਰੀ ਦੀ ਲਗਾਤਾਰ ਚੱਲ ਰਹੀ ਮੁਹਿੰਮ ਰਾਹੀਂ ਸੰਵਿਧਾਨਕ ਸੰਸਥਾਵਾਂ ਨੂੰ “ਬੇਅਸਰ” (delegitimise) ਕਰਨ ਦੀ ਕੋਸ਼ਿਸ਼ ਕਰ ਰਹੇ ਹਨ।





