ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਵਿੱਚ ਜ਼ਬਰਦਸਤ ਵਾਪਸੀ ਦੇਖਣ ਨੂੰ ਮਿਲੀ ਅਤੇ ਬੈਂਚਮਾਰਕ ਸੈਂਸੈਕਸ 1109 ਅੰਕ ਚੜ੍ਹਿਆ ਅਤੇ ਨਿਫਟੀ 22,720 ਤੋਂ ਪਾਰ ’ਤੇ ਬੰਦ ਹੋਇਆ।
ਇਸ ਦੌਰਾਨ 30 ਸ਼ੇਅਰਾਂ ਵਾਲਾ BSE Sensex 1,109.10 ਅੰਕ ਭਾਵ 1.54 ਫ਼ੀਸਦੀ ਦੇ ਉਛਾਲ ਨਾਲ ਦਿਨ ਦੇ ਉੱਚ ਪੱਧਰ ਦੇ ਨੇੜੇ 73,033.78 ‘ਤੇ ਬੰਦ ਹੋਇਆ, ਜੋ ਚਾਰ ਮਹੀਨਿਆਂ ਵਿੱਚ ਇਸਦੀ ਇੱਕ ਦਿਨ ਦੀ ਸਭ ਤੋਂ ਵੱਡੀ ਤੇਜ਼ੀ ਹੈ। ਦਿਨ ਦੇ ਕਾਰੋਬਾਰ ਦੌਰਾਨ ਇਹ 1,120.99 ਅੰਕ ਜਾਂ 1.55 ਫ਼ੀਸਦੀ ਚੜ੍ਹ ਕੇ 73,045.67 ਦੇ ਉੱਚ ਪੱਧਰ ‘ਤੇ ਪਹੁੰਚ ਗਿਆ ਸੀ। 50 ਸ਼ੇਅਰਾਂ ਵਾਲਾ NSE Nifty 358.60 ਅੰਕ ਜਾਂ 1.60 ਫ਼ੀਸਦੀ ਚੜ੍ਹ ਕੇ 22,721.95 ‘ਤੇ ਬੰਦ ਹੋਇਆ, ਜੋ ਦੋ ਮਹੀਨਿਆਂ ਤੋਂ ਵੱਧ ਸਮੇਂ ਵਿੱਚ ਇਸ ਦੀ ਇੱਕ ਦਿਨ ਦੀ ਸਭ ਤੋਂ ਵਧੀਆ ਵਾਪਸੀ ਹੈ। ਇੰਡੈਕਸ ਨੇ ਦਿਨ ਦਾ ਉੱਚ ਪੱਧਰ 22,721.95 ਛੂਹਿਆ।
ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ HCL Tech ਦੇ ਸ਼ੇਅਰ 8.28 ਫ਼ੀਸਦੀ ਚੜ੍ਹੇ, ਜਦੋਂ ਆਈ.ਟੀ. ਕੰਪਨੀ ਨੇ ਵਿੱਤੀ ਵਰ੍ਹੇ 2026-27 ਦੀ ਜੁਲਾਈ-ਸਤੰਬਰ ਤਿਮਾਹੀ ਲਈ ਆਪਣੇ ਸੰਯੁਕਤ ਸ਼ੁੱਧ ਲਾਭ ਵਿੱਚ 21.18 ਫ਼ੀਸਦੀ ਦੇ ਵਾਧੇ ਨਾਲ 5,132 ਕਰੋੜ ਰੁਪਏ ਦਰਜ ਕੀਤੇ। ਇਹ ਵਾਧਾ ਇਸਦੇ ਤੇਜ਼ੀ ਨਾਲ ਵਧ ਰਹੇ ਐਡਵਾਂਸਡ ਏ.ਆਈ. ਆਪਰੇਸ਼ਨਾਂ ਤੋਂ ਉੱਚੇ ਮਾਰਜਿਨ ਅਤੇ ਘੱਟ ਟੈਕਸ ਕਾਰਨ ਹੋਇਆ ਹੈ। ਇਸ ਤੋਂ ਇਲਾਵਾ, ਟਾਟਾ ਕੰਸਲਟੈਂਸੀ ਸਰਵਿਸਿਜ਼ (TCS) 6.59 ਫ਼ੀਸਦੀ, ਟੈਕ ਮਹਿਦਰਾ 4.90 ਫ਼ੀਸਦੀ ਅਤੇ ਇੰਫੋਸਿਸ 4.44 ਫ਼ੀਸਦੀ ਚੜ੍ਹਿਆ।
ਐੱਚ.ਯੂ.ਐੱਲ., ਟਾਈਟਨ, ਬਜਾਜ ਫਿਨਸਰਵ, ਐੱਸ.ਬੀ.ਆਈ., ਐੱਚ.ਡੀ.ਐੱਫ਼.ਸੀ. ਬੈਂਕ, ਐੱਮ.ਐਂਡ.ਐੱਮ. ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਵੀ ਇੰਡੈਕਸ ਨੂੰ ਉੱਪਰ ਲੈ ਕੇ ਜਾਣ ਵਾਲੇ ਮੁੱਖ ਸ਼ੇਅਰਾਂ ਵਿੱਚ ਸ਼ਾਮਲ ਸਨ। ਕੋਟਕ ਮਹਿਦਰਾ ਬੈਂਕ, ਇਟਰਨਲ ਅਤੇ ਮਾਰੂਤੀ ਪੱਛੜਨ ਵਾਲੀਆਂ ਕੰਪਨੀਆਂ ਵਿੱਚ ਰਹੇ।
ਸੋਮਵਾਰ ਨੂੰ ਸੈਂਸੈਕਸ 547.65 ਅੰਕ ਜਾਂ 0.76 ਫ਼ੀਸਦੀ ਡਿੱਗ ਕੇ 71,924.68 ‘ਤੇ ਬੰਦ ਹੋਇਆ ਸੀ। ਨਿਫਟੀ 157.10 ਅੰਕ ਜਾਂ 0.70 ਫ਼ੀਸਦੀ ਡਿੱਗ ਕੇ 22,363.35 ‘ਤੇ ਬੰਦ ਹੋਇਆ ਸੀ।





