ਆਸਟਰੇਲੀਆ ਦੀ ਅਲਬਾਨੀਜ਼ ਸਰਕਾਰ ਨੇ ਪਰਵਾਸ ਨੀਤੀ ਵਿੱਚ ਅਹਿਮ ਤਬਦੀਲੀ ਕਰਦਿਆਂ 23 ਦੇਸ਼ਾਂ ਦੇ ਯੋਗ ਵਿਦਿਆਰਥੀਆਂ ਨੂੰ ਵੀਜ਼ਾ ਫ਼ੀਸ ਵਿੱਚ ਵਿਸ਼ੇਸ਼ ਰਾਹਤ ਦਿੱਤੀ ਹੈ।
ਪਹਿਲੀ ਜੁਲਾਈ 2026 ਤੋਂ ਆਮ ਵਿਦਿਆਰਥੀ ਵੀਜ਼ੇ (ਸਬਕਲਾਸ 500) ਦੀ ਮੁੱਖ ਅਰਜ਼ੀ ਫ਼ੀਸ 2000 ਤੋਂ ਵਧਾ ਕੇ 2500 ਆਸਟਰੇਲੀਆਈ ਡਾਲਰ ਕੀਤੀ ਗਈ ਸੀ, ਪਰ ਚੋਣਵੇਂ ਦੇਸ਼ਾਂ ਲਈ ਹੁਣ ਇਹ ਫ਼ੀਸ ਦਰ ਘੱਟ ਰੱਖੀ ਗਈ ਹੈ।
ਇਨ੍ਹਾਂ ਵਿੱਚ ਫ਼ਿਜੀ, ਕਿਰੀਬਾਤੀ, ਨਾਉਰੂ, ਪਲਾਊ, ਪਾਪੂਆ ਨਿਊ ਗਿਨੀ, ਸਮੋਆ, ਸੋਲੋਮਨ ਟਾਪੂ, ਟੋਂਗਾ, ਤੁਵਾਲੂ, ਵਾਨੂਆਤੂ, ਮਾਈਕ੍ਰੋਨੇਸ਼ੀਆ, ਮਾਰਸ਼ਲ ਟਾਪੂ ਅਤੇ ਤਿਮੋਰ-ਲੇਸਤੇ ਸ਼ਾਮਲ ਹਨ।
ਇਸ ਤੋਂ ਇਲਾਵਾ ਬਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫ਼ਿਲੀਪੀਨਜ਼, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ ਦੇ ਯੋਗ ਵਿਦਿਆਰਥੀ ਵੀ ਇਸ ਦੇ ਲਾਭਪਾਤਰੀ ਹਨ।
ਵਿਸ਼ੇਸ਼ ਗੱਲ ਇਹ ਹੈ ਕਿ ਮੁੱਖ ਬਿਨੈਕਾਰ ਦੇ ਯੋਗ ਹੋਣ ’ਤੇ ਪਰਿਵਾਰਕ ਮੈਂਬਰਾਂ ਨੂੰ ਵੀ ਘੱਟ ਫ਼ੀਸ ਦਾ ਲਾਭ ਮਿਲੇਗਾ। ਹਾਲਾਂਕਿ ਭਾਰਤ, ਨੇਪਾਲ ਅਤੇ ਪਾਕਿਸਤਾਨ ਅਧਿਕਾਰਤ ਰਿਆਇਤ ਵਿੱਚ ਸ਼ਾਮਲ ਨਹੀਂ ਹਨ।





