ਵੈਟੀਕਨ ਸਿਟੀ, 7 ਅਕਤੂਬਰ, 2021: ਸਿੱਖ ਪੱਖ ਦੀ ਨੁਮਾਇੰਦਗੀ ਕਰਦਿਆਂ ਈਕੋਸਿੱਖ ਨੇ ਵੈਟੀਕਨ ਵਿਖੇ 40 ਤੋਂ ਵੱਧ ਧਾਰਮਿਕ ਸ਼ਖਸੀਅਤਾਂ ਨਾਲ ਵਾਤਾਵਰਣ ਦੇ ਸੰਬੰਧ ਵਿੱਚ ਰੱਖੀ ਗਈ ਇਕੱਤਰਤਾ ਵਿੱਚ ਸ਼ਮੂਲੀਅਤ ਕੀਤੀ। ਵੱਖ-ਵੱਖ ਧਰਮਾਂ ਨਾਲ ਸੰਬੰਧਤ ਨੁਮਾਇੰਦਿਆਂ ਨੇ ਆਉਣ ਵਾਲੇ ਯੂਐਨ ਕਲਾਈਮੈਟ ਕਾਨਫਰੰਸ ਲਈ ਵਾਤਾਵਰਣ ਸੰਭਾਲ ਲਈ ਵੱਡੇ ਫੈਸਲਿਆਂ ਦੀ ਹਮਾਇਤ ਕੀਤੀ। ਇਹ ਇਕੱਤਰਤਾ ‘ਧਰਮ ਅਤੇ ਵਿਗਿਆਨ : ਕਲਾਈਮੈਟ ਕਾਨਫਰੰਸ ਲਈ ਅਪੀਲ” ਪੋਪ ਫਰਾਂਸਿਸ ਵਲੋਂ ਬੁਲਾਈ ਗਈ ਸੀ।
ਇਸਲਾਮ,ਯਹੂਦੀ, ਹਿੰਦੂ, ਬੁੱਧ, ਤਾੳ, ਜੈਨ ਸਿੱਖ ਧਰਮ ਦੇ ਆਗੂਆਂ ਨੇ ਗਲਾਸਗੋਅ, ਸਕਾਟਲੈਂਡ ‘ਚ 31 ਅਕਤੂਬਰ ਤੋਂ 12 ਨਵੰਬਰ ਨੂੰ ਹੋਣ ਜਾ ਰਹੇ ਕਲਾਈਮੈਟ ਕਾਨਫਰੰਸ ਤੋਂ ਪਹਿਲਾਂ ਸਰਗਰਮੀ ਦਿਖਾਉਣ ਲਈ ਹਿੱਸਾ ਲਿਆ।
ਮਾਹਿਰਾਂ ਮੁਤਾਬਕ ਇਹ ਯੂ.ਐਨ ਕਲਾਈਮੈਨਟ ਕਾਨਫਰੰਸ ਧਰਤੀ ਦੇ ਵਿਗੜਦੇ ਵਾਤਾਵਰਨ ਦੇ ਚਲਦਿਆਂ ਉਮੀਦ ਦੀ ਆਖਰੀ ਕਿਰਨ ਹੈ।ਸਾਰੇ ਸੰਸਾਰ ਦੇ ਵੱਖ-ਵੱਖ ਹਿੱਸਿਆਂ ਚੋਂ ਆਏ ਧਾਰਮਿਕ ਆਗੂਆਂ ਨੇ ਇਹ ਅਪੀਲ ਕੀਤੀ ਕਿ ਇਸ ਮੌਕੇ ਵਾਤਾਵਰਨ ਸੁਧਾਰ ਲਈ ਫੈਸਲਾਕੁੰਨ ਕਦਮ ਚੁੱਕੇ ਜਾਣ।
ਇਹ ਮੌਕੇ ਈਕੋਸਿੱਖ ਦੇ ਪ੍ਰਧਾਨ ਡਾ ਰਾਜਵੰਤ ਸਿੰਘ ਨੇ ਸਿੱਖਾਂ ਦੀ ਨੁਮਇੰਦਗੀ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ “ਵਾਤਾਵਰਣ ‘ਚ ਵਿਗਾੜ ਮਨੁੱਖਤਾ ਦੀ ਸਾਂਝੀ ਚਿੰਤਾ ਹੈ, ਇਹਦੇ ਪ੍ਰਭਾਵ ਸਾਰਿਆਂ ਲਈ ਇੱਕੋ ਜਿਹੇ ਹੋਣਗੇ, ਇਹ ਸਾਰਿਆਂ ਮੁਲਕਾਂ ਲਈ ਵੀ ਬਰਾਬਰ ਦੀ ਚੁਣੌਤੀ ਹੈ”।
ਉਹਨਾਂ ਇਹ ਮੌਕੇ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਪਵਣੁ ਗੁਰੂ ਪਾਣੀ ਪਿਤਾ………. ਵੀ ਪੜ੍ਹਿਆ।






