ਓਆਗਾਡੌਗੂ, 22 ਫਰਵਰੀ – ਦੱਖਣੀ-ਪੱਛਮੀ ਬੁਰਕੀਨਾ ਫਾਸੋ ਵਿੱਚ ਬੀਤੇ ਦਿਨ ਸੋਨੇ ਦੀ ਖਾਨ ਨੇੜੇ ਹੋਏ ਧਮਾਕੇ ਵਿੱਚ 59 ਵਿਅਕਤੀਆਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਵਿਅਕਤੀ ਜ਼ਖਮੀ ਹੋਏ ਹਨ। ਰਾਸ਼ਟਰੀ ਪ੍ਰਸਾਰਕ ਨੇ ਇਹ ਜਾਣਕਾਰੀ ਦਿੱਤੀ। ਗਬੋਮਬਲੋਰਾ ਪਿੰਡ ਵਿੱਚ ਧਮਾਕੇ ਤੋਂ ਬਾਅਦ ਖੇਤਰੀ ਅਧਿਕਾਰੀਆਂ ਨੇ ਜ਼ਖ਼ਮੀ ਹੋਏ ਲੋਕਾਂ ਦੀ ਗਿਣਤੀ ਬਾਰੇ ਜਾਣਕਾਰੀ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਧਮਾਕਾ ਮਾਈਨਿੰਗ ਲਈ ਵਰਤੇ ਜਾਣ ਵਾਲੇ ਰਸਾਇਣਾਂ ਕਾਰਨ ਹੋਇਆ ਹੈ। ਧਮਾਕੇ ਦੌਰਾਨ ਮੌਕੇ ਤੇ ਮੌਜੂਦ ਇੱਕ ਜੰਗਲਾਤ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਰ ਪਾਸੇ ਲਾਸ਼ਾਂ ਨਜ਼ਰ ਆ ਰਹੀਆਂ ਸਨ। ਇਹ ਭਿਆਨਕ ਸੀ। ਉਨ੍ਹਾਂ ਦੱਸਿਆ ਕਿ ਪਹਿਲਾ ਧਮਾਕਾ ਬੀਤੇ ਦੁਪਹਿਰ ਨੂੰ ਕਰੀਬ 2 ਵਜੇ ਹੋਇਆ ਸੀ ਅਤੇ ਉਸ ਤੋਂ ਬਾਅਦ ਵੀ ਕਈ ਧਮਾਕੇ ਹੋਏ।






