ਫਰੀਦਕੋਟ, 2 ਮਾਰਚ 2022- ਹਸਦੇ ਵਸਦੇ ਦੇਸ਼ ਯੂਕਰੇਨ ਵਿੱਚ ਅੱਜ ਤੋ 7 ਦਿਨ ਪਹਿਲਾਂ ਸਭ ਕੁਝ ਠੀਕ ਠਾਕ ਸੀ ਪਰ ਇਸ ਦੇਸ਼ ਵਿੱਚ ਪਿਛਲੇ 7 ਦਿਨਾਂ ਤੋ ਜੋ ਰੂਸ ਨੇ ਤਬਾਹੀ ਮਚਾਈ ਹੈ ਯੂਕਰੇਨ ਦਾ ਸਾਰਾ ਕੁਝ ਤਬਾਹ ਕਰਕੇ ਰੱਖ ਦਿੱਤਾ ਉਹ ਭਾਵੇਂ ਘਰ ਹੋਣ ਏਅਰਪੋਰਟ ਹੋਣ ਉਹ ਚਾਹੇ ਲੋਕਾਂ ਦੇ ਬਿਜਨਸ ਹੋਣ ਅਤੇ ਵੱਡੀਆਂ ਵੱਡੀਆਂ ਬਿਲਡਿੰਗਾਂ ਨੂੰ ਤਬਾਹ ਕਰ ਦਿੱਤਾ ਅੱਜ ਜਿਆਦਾਤਰ ਏਰੀਆ ਅੱਜ ਖੰਡਰ ਬਣ ਗਿਆ ਹੈ। ਦੋਵੇਂ ਦੇਸ਼ਾਂ ਦਾ ਜੋ ਵੀ ਰੋਲਾ ਹੈ, ਇਨ੍ਹਾਂ ਨੂੰ ਬੈਠ ਕੇ ਮਸਲੇ ਦਾ ਹੱਲ ਕਰਨਾ ਚਾਹੀਦਾ ਸੀ ਨਾ ਕੇ ਲੜ ਕੇ ਅੱਜ ਰੂਸ ਯੂਕਰੇਨ ਤੇ ਇਨ੍ਹਾਂ ਜਿਆਦਾ ਭਾਰੀ ਪੈ ਗਿਆ ਅੱਜ ਯੂਕਰੇਨ ਦੇ ਨਾਗਰਿਕ ਦੇਸ਼ ਛੱਡ ਹੋਰ ਦੇਸ਼ਾਂ ਨੂੰ ਭੱਜ ਗਏ ਹਨ।
ਜੇਕਰ ਗੱਲ ਕਰੀਏ ਭਾਰਤ ਦੇਸ਼ ਦੇ ਮੈਡੀਕਲ ਦੇ ਵਿਦਿਆਰਥੀਆਂ ਦੀ ਇਹ ਐਮਬੀਐਸ ਕਰਨ ਯੂਕਰੇਨ ਜਾਂਦੇ ਸਨ ਜਦੋਂ ਦੇ ਹਲਾਤ ਉੱਥੋਂ ਦੇ ਮਾੜੇ ਹੋਏ ਹਨ ਉਹ ਵੀ ਆਪਣੀ ਜਾਨ ਬਚਾ ਭਾਰਤ ਨੂੰ ਵਾਪਸ ਆ ਰਹੇ ਹਨ ਤੇ ਸਟੂਡੈਂਟਸ ਦੀ ਵੀ ਜੇਕਰ ਗੱਲ ਕਰੀਏ ਇਨ੍ਹਾਂ ਨੂੰ ਫਾਇਨਲ ਈਅਰ ਦੀ ਡਿਗਰੀ ਮਿਲਣੀ ਹੈ ਜਾਂ ਨਹੀ ਇਹ ਵੀ ਨਹੀ ਪਤਾ ਮਾਤਾ ਪਿਤਾ ਇਨ੍ਹਾਂ ਪੈਸਾ ਲਾ ਬੱਚੇ ਦੇ ਚੰਗੇ ਭਵਿੱਖ ਲਈ ਭੇਜਦੇ ਹਨ ਪਰ ਹੁਣ ਦੇਖਣਾ ਹੋਵੇਗਾ ਇਸ ਦੇਸ਼ ਦੇ ਸਹੀ ਹਲਾਤ ਹੋਣ ਤੱਕ ਕੀ ਹੋਵੇਗਾ।
ਜਿਨ੍ਹਾਂ ਸਟੂਡੈਂਟਸ ਦਾ ਹਲੇ ਪਹਿਲਾਂ ਈਅਰ ਆ ਉਨ੍ਹਾਂ ਦੇ ਵੀ ਪੈਸੇ ਮਿੱਟੀ ਹੋ ਗਏ ਹਨ ਕਿਉਂਕਿ ਉਸ ਦੇਸ਼ ਵਿੱਚ ਰੂਸ ਨੇ ਇਨ੍ਹਾਂ ਵੱਡਾ ਹਮਲਾ ਕੀਤਾ ਹੋਇਆ ਹੈ ਉੱਥੋ ਤਾਂ ਜਾਨ ਬਚਾਉਣੀ ਔਖੀ ਹੈ। ਭਾਰਤ ਸਰਕਾਰ ਨੇ ਵੀ ਦਲੇਰੀ ਨਾਲ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਜਲਦ ਕੱਢਿਆ ਤੇ ਹੁਣ ਪੂਰੀ ਆਸ ਹੈ ਆਉਣ ਵਾਲੇ ਪੰਜ ਛੇ ਦਿਨਾਂ ਵਿੱਚ ਸਾਰੇ ਭਾਰਤੀ ਸਟੂਡੈਂਟਸ ਭਾਰਤ ਵਾਪਸ ਆ ਜਾਣਗੇ। ਜਿਸ ਤਰ੍ਹਾਂ ਯੂਕਰੇਨ ਵਿੱਚ ਅੱਜ ਸਤਵੇਂ ਦਿਨ ਘਰ ਹੋਣ ਚਾਹੇ ਉਹ ਹਸਪਤਾਲ ਹੋਣ ਸਭ ਕੁਝ ਰੂਸ ਨੇ ਤਬਾਹ ਕਰ ਦਿੱਤਾ।
ਕੀ ਹੈ ਦੋਵੇਂ ਦੇਸ਼ਾਂ ਦਾ ਰੌਲਾ – ਯੂਕਰੇਨ ਨਾਟੋ ਵਿਚ ਸ਼ਾਮਿਲ ਹੋਣਾ ਚਾਉਂਦਾ ਸੀ ਜਿਸ ਕਾਰਨ ਰੂਸ ਇਸ ਗਲ ਤੋਂ ਖਫਾ ਸੀ। ਰੂਸ ਨੇ ਇਸ ਗੱਲ ਦੀ ਧਮਕੀ ਵੀ ਦਿੱਤੀ ਕੇ ਯੂਕਰੇਨ ਅਜਿਹਾ ਨਾ ਕਰੇ । ਪਰ ਦੂਸਰੇ ਪਾਸੇ ਯੂਕਰੇਨ ਅਮਰੀਕਾ ਦੇ ਮਗਰ ਲੱਗ ਨਾਟੋ ਦੀ ਮੈਬਰਸ਼ਿਪ ਲੈਣਾ ਚਾਉਂਦਾ ਸੀ ਜਿਸ ਕਾਰਨ ਉਹ ਮਜ਼ਬੂਤ ਬਣ ਸਕੇ। ਜਿਕਰਯੋਗ ਹੈ ਕਿ ਨਾਟੋ ਦੇਸ਼ਾਂ ਦਾ ਮਤਲਬ ਹੈ 30 ਦੇਸ਼ਾਂ ਦਾ ਮਿਲਟਰੀ ਗਰੁੱਪ।ਜੇਕਰ ਕਿਸੇ ਇਕ ਦੇਸ਼ ਦੇ ਭੀੜ ਪਵੇ ਤਾਂ ਸਾਰੇ ਨਾਟੋ ਵਾਲੇ ਦੇਸ਼ ਇਕਠੇ ਹੋਕੇ ਉਸਦੀ ਮਦਦ ਕਰਨ।






