ਨਵੀਂ ਦਿੱਲੀ, 3 ਮਾਰਚ- ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਹ ਤੇਲ ਵੱਧ ਕੇ 116.83 ਪ੍ਰਤੀ ਬੈਰਲ ਹੋ ਗਿਆ, ਜੋ ਅਗਸਤ 2013 ਤੋਂ ਬਾਅਦ ਸਭ ਤੋਂ ਉਚਾ ਹੈ ਅਤੇ ਡਬਲਯੂ ਟੀ ਆਈ ਫਿਊਚਰਜ਼ 114.2 ਪ੍ਰਤੀ ਬੈਰਲ ਹੋ ਗਿਆ। ਰੂਸ ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਵਪਾਰਕ ਰੁਕਾਵਟਾਂ ਅਤੇ ਸ਼ਿਪਿੰਗ ਮੁੱਦਿਆਂ ਦੇ ਵਿਚਕਾਰ ਇਹ 11 ਸਾਲਾਂ ਦਾ ਉੱਚ ਪੱਧਰ ਹੈ।
ਯੂਕਰੇਨ ਤੇ ਰੂਸ ਦੇ ਹਮਲੇ ਤੋਂ ਪਹਿਲਾਂ ਹੀ ਤੇਲ ਮਾਰਕੀਟ ਤੰਗੀ ਅਤੇ ਕੀਮਤਾਂ ਦਾ ਵਾਧੇ ਦਾ ਸਾਹਮਣਾ ਕਰ ਰਹੀ ਸੀ ਅਤੇ ਹੁਣ ਮੁੱਖ ਉਤਪਾਦਕ ਰੂਸ ਅਤੇ ਯੂਕ੍ਰੇਨ ਦਰਮਿਆਨ ਚਲ ਰਹੀ ਜੰਗ ਨੇ ਵਪਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ।
ਵੈਸਟ ਟੈਕਸਾਸ ਇੰਟਰਮੀਡੀਏਟ ਕਰੂਡ ਫਿਊਚਰਜ਼, ਯੂਐਸ ਆਇਲ ਬੈਂਚਮਾਰਕ, 8 ਤੋਂ ਵੱਧ ਦੀ ਛਾਲ ਮਾਰ ਕੇ 112.51 ਡਾਲਰ ਪ੍ਰਤੀ ਬੈਰਲ ਤੇ ਵਪਾਰ ਕਰ ਰਿਹਾ ਹੈ, ਜੋ ਮਈ 2011 ਤੋਂ ਬਾਅਦ ਸਭ ਤੋਂ ਉਚਾ ਪੱਧਰ ਹੈ। ਗਲੋਬਲ ਬੈਂਚਮਾਰਕ ਬ੍ਰੈਂਟ ਕਰੂਡ 8 ਫੀਸਦੀ ਤੋਂ ਵੱਧ ਵਧ ਕੇ 113.94 ਡਾਲਰ ਪ੍ਰਤੀ ਬੈਰਲ ਹੋ ਗਿਆ, ਜੋ ਜੂਨ 2014 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ। ਤੇਲ ਕੀਮਤਾਂ ਆਪਣੇ ਉੱਚੇ ਪੱਧਰ ਤੋਂ ਵਧ ਗਈਆਂ ਹਨ ਅਤੇ ਬ੍ਰੈਂਟ 7.58 ਫੀਸਦੀ ਵਧ ਕੇ 112.93 ਡਾਲਰ ਹੋ ਗਿਆ ਹੈ। ਮੰਗਲਵਾਰ ਨੂੰ ਵਪਾਰ ਦੌਰਾਨ ਬ੍ਰੈਂਟ 7.15 ਫੀਸਦੀ ਵਧ ਕੇ 104.97 ਡਾਲਰ ਹੋ ਗਿਆ। ਓਪੇਕ ਅਤੇ ਇਸ ਦੇ ਸਹਿਯੋਗੀਆਂ ਨੇ ਕਿਹਾ ਕਿ ਉਹ ਅਪ੍ਰੈਲ ਵਿੱਚ ਉਤਪਾਦਨ ਦਾ ਮਾਰਚ ਦੇ ਪੱਧਰ ਤੋਂ 400,000 ਬੈਰਲ ਪ੍ਰਤੀ ਦਿਨ ਦਾ ਵਾਧਾ ਕਰਨਗੇ, ਓਪੇਕ ਦੇ ਇਸ ਐਲਾਨ ਦੇ ਬਾਵਜੂਦ ਕੀਮਤਾਂ 100 ਡਾਲਰ ਦੇ ਪਾਰ ਹੋ ਗਈਆਂ ਹਨ।
ਅੱਜ ਕੱਚੇ ਤੇਲ ਦੀਆਂ ਕੀਮਤਾਂ 110 ਡਾਲਰ ਪ੍ਰਤੀ ਬੈਰਲ ਨੂੰ ਛੂਹਣ ਤੋਂ ਬਾਅਦ 113 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈਆਂ ਹਨ। ਇਹ ਜੂਨ 2014 ਤੋਂ ਬਾਅਦ ਕੱਚੇ ਤੇਲ ਦਾ ਸਭ ਤੋਂ ਉੱਚਾ ਪੱਧਰ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਇਸ ਵਾਧੇ ਦਾ ਅਸਰ ਜਲਦ ਹੀ ਦੇਸ਼ ਵਿਚ ਵੀ ਵੇਖਣ ਨੂੰ ਮਿਲ ਸਕਦਾ ਹੈ। ਭਾਰਤ ਆਪਣੀ ਈਂਧਨ ਦੀ ਖਪਤ ਦਾ 80 ਫੀਸਦੀ ਦਰਾਮਦ ਕਰਦਾ ਹੈ।
ਕੌਮਾਂਤਰੀ ਖੋਜ ਏਜੰਸੀਆਂ ਮੁਤਾਬਕ ਕੱਚੇ ਤੇਲ ਦੀ ਕੀਮਤ ਹੋਰ ਵਧਣ ਦੀ ਸੰਭਾਵਨਾ ਹੈ। ਜੇਪੀ ਮੋਰਗਨ ਨੇ 125 ਤੋਂ 150 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਹੈ। ਰੂਸ ਅਤੇ ਯੂਕਰੇਨ ਵਿਚਕਾਰ ਜੰਗ ਜਿੰਨੀ ਲੰਮੀ ਚੱਲਦੀ ਹੈ, ਤੇਲ ਦੀਆਂ ਕੀਮਤਾਂ ਵੱਧ ਹੁੰਦੀਆਂ ਰਹਿਣਗੀਆਂ ।





