ਨਿਊਯਾਰਕ, 16 ਮਾਰਚ – ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਬਨੇਸ਼ੀਆ ਵਿਖੇ ਰੋਜ਼ ਮਾਰਕੀਟ ਵਿੱਚ ਪੰਜਾਬੀ ਸਟੋਰ ਮਾਲਿਕ ਬਹਾਦਰ ਸਿੰਘ ਦਾ ਇੱਕ ਲੁਟੇਰੇ ਵੱਲੋਂ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦਾ ਪੰਜਾਬ ਤੋਂ ਪਿਛੋਕੜ ਪਿੰਡ ਸਕੋਹਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਜਾ ਰਿਹਾ ਹੈ।
ਪੁਲੀਸ ਦਾ ਕਹਿਣਾ ਹੈ ਕਿ ਬਹਾਦਰ ਸਿੰਘ ਦਾ ਬੀਤੀ ਰਾਤ 10:00 ਵਜੇ ਦੇ ਕਰੀਬ ਸਟੋਰ ਤੇ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਟੋਰ ਦੇ ਮੇਨ ਦਰਵਾਜ਼ੇ ਤੇ ਲੱਗੇ ਸੀ. ਸੀ. ਟੀ. ਵੀ ਕੈਮਰੇ ਦੀ ਫੁਟੇਜ ਵਿੱਚ ਬਹਾਦਰ ਸਿੰਘ ਨੂੰ ਗੋਲੀ ਮਾਰ ਕੇ ਸਟੋਰ ਤੋਂ ਭੱਜਦੇ ਇੱਕ ਨੌਜਵਾਨ ਨੂੰ ਵੇਖਿਆ ਜਾ ਸਕਦਾ ਹੈ। ਪੁਲੀਸ ਨੇ ਸੀ. ਸੀ. ਟੀ. ਵੀ ਕੈਮਰੇ ਦੀ ਫੁਟੇਜ ਦੀ ਮਦਦ ਨਾਲ ਕਾਤਲ ਨੂੰ ਕੁੱਝ ਸਮੇਂ ਬਾਅਦ ਗ੍ਰਿਫ਼ਤਾਰ ਕਰ ਲਿਆ। ਨੌਜਵਾਨ ਦੀ ਪਛਾਣ ਨਾਜ਼ਲ ਮਾਰਕੁਇਸ ਡੁਬਿਊਸਨ (ਉਮਰ 21 ਸਾਲ) ਵਜੋਂ ਹੋਈ ਹੈ।





