ਪਟਿਆਲਾ/ਸਨੌਰ 18 ਮਾਰਚ 2022: ਹਲਕੇ ਸਨੋਰ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਵਿਧਾਨ ਸਭਾ ਦਾ ਮੈਂਬਰ ਬਣਨ ਤੋਂ ਬਾਅਦ ਹਲਕੇ ਅੰਦਰ ਬੇਰੁਜਗਾਰੀ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਅਹਿਦ ਲਿਆ।ਇਸ ਮੋਕੇ ਪਠਾਣਮਾਜਰਾ ਨੇ ਕਿਹਾ ਕਿ ਮੈਨੂੰ ਜੋ ਵੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਹਲਕਾ ਸਨੋਰ ਦੇ ਵਾਸੀਆਂ ਵੱਲੋਂ ਭਰੋਸਾ ਕਰਕੇ ਸੋਪੀਂ ਗਈ । ਮੈਂ ਉਸਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ।ਇਸ ਮੋਕੇ ਉਹਨਾਂ ਕਿਹਾ ਕਿ ਕਾਨੂੰਨ ਦੁਆਰਾ ਸਥਾਪਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਅਖੰਡਤਾਂ ਨੂੰ ਬਰਕਰਾਰ ਰੱਖਾਗਾਂ। ਜਿਸ ਕਰੱਤਬ ਨੂੰ ਮੈਂ ਸੰਭਾਲਣ ਵਾਲਾ ਹਾਂ ਉਸਨੂੰ ਪੂਰੀ ਵਫਾਦਾਰੀ ਨਾਲ ਨਿਭਾਵਾਂਗਾ ।






