ਮਲੇਰਕੋਟਲਾ, 17 ਮਾਰਚ 2022 – ਮੁਸਲਿਮ ਫੈੱਡਰੇਸ਼ਨ ਆਫ ਪੰਜਾਬ ਦੀ ਸਥਾਨਕ ਦਸਤਰਖਾਨ ਟੀਮ ਵਲੋਂ ਸਥਾਨਕ ਸਿਵਲ ਹਸਪਤਾਲ ਵਿਚ ਮਰੀਜ਼ਾਂ ਨੂੰ ਬੈਂਡ ਤੱਕ ਖਾਣਾ ਪਹੁੰਚਾ ਕੇ ਬਹੁਤ ਹੀ ਵਡਮੁੱਲੀਆ ਸੇਵਾਵਾਂ ਨਿਭਾਈਆ ਜਾ ਰਹੀਆ ਹਨ। ਇਸ ਸੇਵਾ ਰਾਂਹੀ ਹਜ਼ਾਰਾਂ ਮਰੀਜ਼ ਲਾਭ ਉਠਾ ਚੁੱਕੇ ਸਨ ‘ ਇਹ ਸੇਵਾ ਲਗਾਤਾਰ ਜਾਰੀ ਹੈ, ਇਸ ਲਗਾਤਾਰ ਸੇਵਾ ਨੂੰ ਦਸਤਰਖਾਨ ਟੀਮ ਵੱਲੋਂ ਕਾਮਯਾਬੀ ਦੇ ਤਿੰਨ ਸਾਲ ਹੋ ਚੁੱਕੇ ਹਨ।
ਇਸ ਮੌਕੇ ਐਡਵੋਕੇਟ ਮੁਬੀਨ ਫਾਰੂਕੀ ਨੇ ਦੱਸਿਅਾ ਕਿ ਬਿਮਾਰ ਅਤੇ ਦੁਖੀ ਲੋਕਾਂ ਦੀ ਸੇਵਾ ਕਰ ਕੇ ਉਨ੍ਹਾਂ ਦੀ ਟੀਮ ਨੂੰ ਮਾਨਸਿਕ ਖ਼ੁਸ਼ੀ ਮਿਲਦੀ ਹੈ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਾਨਸਿਕ ਖੁਸ਼ੀ ਪ੍ਰਾਪਤ ਕਰਨ ਦੇ ਲਈ ਸਮਾਜ ਸੇਵਾ ਦਾ ਰਾਹ ਅਪਣਾਉਣ ਅਤੇ ਇੱਕ ਸਿਹਤਮੰਦ ਸਮਾਜ ਦੀ ਉਸਾਰੀ ਵਿਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਮੁਹੰਮਦ ਅਸਗਰ, ਆਰਿਫ਼ ਹੁਸੈਨ ਅਤੇ ਮੁਹੰਮਦ ਦਿਲਸ਼ਾਦ ਆਦਿ ਮੌਜੂਦ ਸਨ।






