ਵਾਸਿੰਗਟਨ, 24 ਮਾਰਚ- ਪੱਛਮੀ ਵਿਦੇਸ਼ ਨੀਤੀ ਨੂੰ ਚਲਾਉਣ ਵਿੱਚ ਮਦਦ ਕਰਨ ਵਾਲੀ ਪਹਿਲੀ ਮਹਿਲਾ ਅਮਰੀਕੀ ਵਿਦੇਸ਼ ਮੰਤਰੀ ਮੈਡੇਲਿਨ ਅਲਬ੍ਰਾਈਟ ਦਾ ਬੀਤੇ ਦਿਨ ਦਿਹਾਂਤ ਹੋ ਗਿਆ। ਉਹ 84 ਸਾਲਾਂ ਦੇ ਸਨ। ਮੌਤ ਦਾ ਕਾਰਨ ਉਹਨਾਂ ਨੂੰ ਕੈਂਸਰ ਸੀ, ਅਲਬ੍ਰਾਈਟ ਦੀ ਮੌਤ ਦੀ ਖ਼ਬਰ ਉਹਨਾਂ ਦੇ ਪਰਿਵਾਰ ਨੇ ਬੀਤੇ ਦਿਨ ਟਵਿੱਟਰ ਜ਼ਰੀਏ ਦਿੱਤੀ। ਅਲਬ੍ਰਾਈਟ ਰਾਸ਼ਟਰਪਤੀ ਬਿਲ ਕਲਿੰਟਨ ਦੇ ਪ੍ਰਸ਼ਾਸਨ ਵਿੱਚ ਇੱਕ ਕੇਂਦਰੀ ਸ਼ਖਸੀਅਤ ਸੀ, ਕਲਿੰਟਨ ਦੀ ਸਰਕਾਰ ਵਿੱਚ ਉਨ੍ਹਾਂ ਨੇ 4 ਸਾਲ ਤੱਕ ਵਿਦੇਸ਼ ਮੰਤਰੀ ਦੀ ਜ਼ਿੰਮੇਵਾਰੀ ਨਿਭਾਈ ਸੀ ਅਤੇ ਇਸ ਤੋਂ ਪਹਿਲਾਂ ਉਹ ਯੂ. ਐੱਨ. ਵਿੱਚ ਰਾਜਦੂਤ ਵੀ ਰਹੇ ਸੀ।
ਉਹ ਦੇਸ਼ ਦੇ ਚੋਟੀ ਦੇ ਡਿਪਲੋਮੈਟ ਬਣਨ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਵਜੋਂ ਸੇਵਾ ਨਿਭਾ ਰਹੇ ਸੀ। ਉਹ ਨਾਟੋ ਦੇ ਵਿਸਤਾਰ ਦੀ ਚੈਂਪੀਅਨ ਬਣੀ ਸੀ। ਨਸਲਕੁਸ਼ੀ ਅਤੇ ਨਸਲੀ ਸਫ਼ਾਈ ਨੂੰ ਰੋਕਣ ਲਈ ਬਾਲਕਨ ਵਿੱਚ ਉਹਨਾਂ ਨੇ ਦਖਲ ਅੰਦਾਜ਼ੀ ਕਰ ਕੇ ਗਠਜੋੜ ਨੂੰ ਅੱਗੇ ਵਧਾਇਆ ਸੀ। ਜਿੰਨਾ ਵਿੱਚ ਪ੍ਰਮਾਣੂ ਹਥਿਆਰਾਂ ਦੇ ਫੈਲਣ ਨੂੰ ਉਹਨਾਂ ਨੂੰ ਘਟਾਉਣ ਦੀ ਵੀ ਵਿਸ਼ੇਸ਼ ਕੋਸ਼ਿਸ਼ ਕੀਤੀ ਸੀ ਅਤੇ ਉਹ ਵਿਸ਼ਵ ਭਰ ਵਿੱਚ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਦੇ ਚੈਂਪੀਅਨ ਵਜੋਂ ਜਾਣੇ ਜਾਂਦੇ ਸੀ। ਉਸ ਸਮੇਂ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੇ ਉਸ ਨੂੰ ਸੰਨ 1996 ਵਿੱਚ ਨਿਯੁਕਤ ਕੀਤਾ ਸੀ ਅਤੇ ਸੰਨ 2012 ਵਿੱਚ ਰਾਸ਼ਟਰਪਤੀ ਬਰਾਕ ੳਬਾਮਾ ਨੇ ਅਲਬ੍ਰਾਈਟ ਨੂੰ ਮੇਡ ਆਫ ਫਰੀਡਮ ਦੇ ਖਿਤਾਬ ਨਾਲ ਨਿਵਾਜਿਆ ਸੀ ਜੋ ਕਿ ਅਮਰੀਕਾ ਵਿੱਚ ਸਭ ਤੋ ਵੱਡਾ ਸਿਵਲੀਅਨ ਅਵਾਰਡ ਮੰਨਿਆ ਜਾਂਦਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਇੱਕ ਲੰਬੇ ਬਿਆਨ ਵਿੱਚ ਅਲਬ੍ਰਾਈਟ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਨੂੰ ਇੱਕ ਬਲ ਕਹਾ। ਬਾਈਡੇਨ ਨੇ ਕਿਹਾ ਕਿ 1990 ਦੇ ਦਹਾਕੇ ਦੌਰਾਨ ਉਸ ਦੇ ਨਾਲ ਉਹਨਾਂ ਨੇ ਕੰਮ ਕੀਤਾ ਜਦੋਂ ਉਹ ਸੈਨੇਟ ਦੀ ਵਿਦੇਸ਼ੀ ਸਬੰਧੀ ਕਮੇਟੀ ਵਿੱਚ ਸੀ, ਉਸ ਦੇ ਸੈਨੇਟ ਕੈਰੀਅਰ ਦੇ ਮੁੱਖ ਲੋਕਾਂ ਵਿੱਚੋਂ ਉਹ ਇੱਕ ਸੀ। ਮੈਡੇਲੀਨ ਇੱਕ ਵਿਸ਼ਵਾਸ ਪਾਤਰ ਨਾਰੀ ਸੀ ਅਤੇ ਉਹ ਹਮੇਸ਼ਾ ਹੀ ਉਸ ਦੇ ਵਿਸ਼ਵਾਸ ਨੂੰ ਯਾਦ ਰੱਖਣਗੇ ਕਿ ਅਮਰੀਕਾ ਇੱਕ ਲਾਜ਼ਮੀ ਰਾਸ਼ਟਰ ਹੈ। ਰਾਸਟਰਪਤੀ ਬਾਈਡੇਨ ਨੇ ਅਲਬ੍ਰਾਈਟ ਦੇ ਸਨਮਾਨ ਵਿੱਚ ਵ੍ਹਾਈਟ ਹਾਊਸ ਅਤੇ ਸਾਰੀਆਂ ਫੈਡਰਲ ਇਮਾਰਤਾਂ ਵਿੱਚ ਅੱਧੇ ਝੰਡੇ ਝੁਕਾਏ ਜਾਣ ਦਾ ਵੀ ਆਦੇਸ਼ ਦਿੱਤਾ।






