ਕੋਲੰਬੋ, 24 ਮਾਰਚ – ਸ੍ਰੀਲੰਕਾ ਦੀ ਜਲ ਸੈਨਾ ਨੇ 16 ਭਾਰਤੀ ਮਛੇਰਿਆਂ ਨੂੰ ਆਪਣੀ ਸਮੁੰਦਰੀ ਸੀਮਾ ਦੀ ਕਥਿਤ ਉਲੰਘਣਾ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਮਛੇਰੇ ਤਾਮਿਲਨਾਡੂ ਦੇ ਵਸਨੀਕ ਹਨ। ਤਾਮਿਲਨਾਡੂ ਦੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਛੇਰਿਆਂ ਦੀਆਂ ਇਹ ਗ੍ਰਿਫ਼ਤਾਰੀਆਂ ਦੋ ਵੱਖ-ਵੱਖ ਘਟਨਾਵਾਂ ਵਿੱਚ ਹੋਈਆਂ ਹਨ।
ਇਸ ਤੋਂ ਇਲਾਵਾ ਸ੍ਰੀਲੰਕਾ ਦੀ ਜਲ ਸੈਨਾ ਨੇ ਮਛੇਰਿਆਂ ਦੀਆਂ ਦੋ ਮਸ਼ੀਨੀ ਕਿਸ਼ਤੀਆਂ ਵੀ ਜ਼ਬਤ ਕੀਤੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ 12 ਮਛੇਰਿਆਂ ਨੂੰ ਕਚੈਥੀਵੂ ਨੇੜੇ ਮੱਛੀਆਂ ਫੜਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਕਿ ਬਾਕੀਆਂ ਨੂੰ ਮੰਨਾਰ ਦੀ ਖਾੜੀ ਤੋਂ ਫੜਿਆ ਗਿਆ ਸੀ। ਸ਼੍ਰੀਲੰਕਾ ਦੀ ਜਲ ਸੈਨਾ ਨੇ ਫਰਵਰੀ ਵਿੱਚ ਵੱਖ-ਵੱਖ ਘਟਨਾਵਾਂ ਵਿੰਚ ਤਾਮਿਲਨਾਡੂ ਦੇ ਕਈ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ






