ਚੰਡੀਗੜ੍ਹ, 29 ਮਾਰਚ 2022 – ਪੰਜਾਬ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ ਕੋਈ ਮੌਤ ਨਹੀਂ ਹੋਈ ਜਦੋਂ ਕਿ 28 ਨਵੇਂ ਕੇਸ ਆਏ ਸਾਹਮਣੇ ਹਨ ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 135 ਰਹਿ ਗਈ ਹੈ। ਜਦੋਂ ਕਿ ਸੂਬੇ ‘ਚ ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 759094 ਹੋ ਗਈ ਹੈ ਜਦੋਂ ਕਿ 741218 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ।






