ਅੰਮ੍ਰਿਤਸਰ, 30 ਮਾਰਚ, 2022: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਹੈ ਕਿ ਉਹ ਸ੍ਰੀ ਹਰਿਮੰਦਿਰ ਸਾਹਿਬ ਤੋਂ ਗੁਰਬਾਣੀ ਦੇ ਲਾਈਵ ਪ੍ਰਸਾਰਨ ਲਈ ਆਪਣਾ ਨਿੱਜੀ ਚੈਨਲ ਚਲਾਵੇ।
ਇੱਥੇ ਜਥੇਦਾਰ ਵੱਲੋਂ ਜਾਰੀ ਬਿਆਨ ਵਿਚ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਗਿਆ ਕਿ ਪੀ.ਟੀ.ਸੀ ਚੈਨਲ ਦੇ ਖਿਲਾਫ ਪੁੱਜੀਆਂ ਸ਼ਿਕਾਇਤ ਪੱਤ੍ਰਿਕਾਵਾਂ ਅਤੇ ਈ-ਮੇਲਾਂ ਸਬੰਧੀ ਸਿੰਘ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਸ਼-ਵਿਦੇਸ਼ ਵਿਚ ਵਸਦੇ ਸਿੱਖਾਂ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਲਾਇਵ ਗੁਰਬਾਣੀ ਕੀਰਤਨ ਦਾ ਪ੍ਰਸਾਰ ਚਲਾਉਣ ਲਈ ਆਪਣਾ ਨਿੱਜੀ ਚੈਨਲ ਬਣਾਉਣ ਲਈ ਵੀ ਕਿਹਾ ਹੈ।





