ਯੇਰੂਸ਼ੇਲਮ, 30 ਮਾਰਚ- ਮੱਧ ਇਜ਼ਰਾਈਲ ਦੇ ਸ਼ਹਿਰ ਬ੍ਰੇਈ ਬ੍ਰਾਕ ਵਿੱਚ ਮੋਟਰ ਸਾਈਕਲ ਤੇ ਸਵਾਰ ਇੱਕ ਬੰਦੂਕਧਾਰੀ ਨੇ ਭੀੜ-ਭੱੜਕੇ ਵਾਲੀ ਥਾਂ ਤੇ ਗੋਲੀਬਾਰੀ ਕੀਤੀ ਜਿਸ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ। ਬੀਤੇ ਦਿਨ ਵੀ ਸੁਰੱਖਿਆ ਬਲਾਂ ਨੂੰ ਮਾਰ ਦਿੱਤਾ। ਗੋਲੀਬਾਰੀ ਦੀ ਇਹ ਘਟਨਾ ਕਿਉਂ ਹੋਈ ਇਸ ਦੇ ਬਾਰੇ ਵਿੱਚ ਸਥਿਤੀ ਸਪੱਸ਼ਟ ਨਹੀਂ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰ ਵੈਸਟ ਬੈਂਕ ਦਾ ਰਹਿਣ ਵਾਲਾ ਫਲਸਤੀਨੀ ਸੀ। ਇੱਕ ਹਫ਼ਤੇ ਦੇ ਅੰਦਰ ਹੋਏ ਤੀਸਰੇ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫ਼ਤਾਲੀ ਬੇਨੇਟ ਨੇ ਕਿਹਾ ਕਿ ਦੇਸ਼ ਅਰਬ ਅੱਤਵਾਦ ਦੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਪੁਲੀਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਬੰਦੂਕਧਾਰੀ ਨੇ ਇੱਕ ਅਸਾਲਟ ਰਾਈਫ਼ਲ ਨਾਲ ਰਾਹਗੀਰਾਂ ਤੇ ਗੋਲੀਬਾਰੀ ਕੀਤੀ। ਮੌਕੇ ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਹਮਲਾਵਰ ਨੂੰ ਮਾਰ ਦਿੱਤਾ।





