ਐਸ ਏ ਐਸ ਨਗਰ, 4 ਅਪ੍ਰੈਲ-ਸਥਾਨਕ ਫੇਜ਼ 7 ਦੇ ਅੰਬਾਂ ਵਾਲਾ ਚੌਂਕ ਵਿੱਚ ਜਦੋਂ ਕਾਂਗਰਸ ਵਲੋਂ ਧਰਨਾ ਦਿਤਾ ਜਾ ਰਿਹਾ ਸੀ ਤਾਂ ਇਸ ਧਰਨੇ ਕਾਰਨ ਉਥੇ ਕਾਫੀ ਸਮਾਂ ਟੈ੍ਰਫਿਕ ਜਾਮ ਰਿਹਾ, ਜਿਸ ਕਾਰਨ ਤੇਜ਼ ਧੁੱਪ ਅਤੇ ਭਾਰੀ ਗਰਮੀ ਦੇ ਮੌਸਮ ਵਿੱਚ ਵਾਹਨ ਚਾਲਕ ਅਤੇ ਆਮ ਰਾਹਗੀਰ ਖੱਜਲ ਖੁਆਰ ਹੁੰਦੇ ਰਹੇ। ਇਸ ਦੌਰਾਨ ਸਭ ਤੋਂ ਜਿਆਦਾ ਪ੍ਰੇਸ਼ਾਨੀ ਬੱਚਿਆਂ ਅਤੇ ਮਹਿਲਾਵਾਂ ਨੂੰ ਹੋਈ।
ਇਸ ਤੋਂ ਇਲਾਵਾ ਜਿਹੜੇ ਵਾਹਨ ਚਾਲਕ ਹੋਰਨਾਂ ਸ਼ਹਿਰਾਂ ਤੋਂ ਮੁਹਾਲੀ ਆਏ ਹੋਏ ਸਨ, ਉਹ ਇਸ ਧਰਨੇ ਕਾਰਨ ਜਾਮ ਵਿਚ ਫਸੇ ਹੋਏ ਆਪਣੇ ਆਪ ਨੂੰ ਬੇਬੱਸ ਮਹਿਸੂਸ ਕਰ ਰਹੇ ਸਨ, ਕਿਉਂਕਿ ਦੂਜੇ ਸ਼ਹਿਰਾਂ ਵਿਚੋਂ ਆਉਣ ਕਰਕੇ ਉਹਨਾਂ ਨੂੰ ਧਰਨੇ ਕਾਰਨ ਜਾਮ ਲੱਗਾ ਹੋਣ ਕਰਕੇ ਬਦਲਵੇਂ ਰਸਤੇ ਦੀ ਕੋੌਈ ਜਾਣਕਾਰੀ ਨਹੀਂ ਸੀ। ਇਸ ਮੌਕੇ ਜਾਮ ਵਿਚ ਫਸੇ ਵਾਹਨ ਚਾਲਕ ਅਤੇ ਹੋਰ ਲੋਕ ਧਰਨਾਕਾਰੀਆਂ ਨੂੰ ਕੋਸਦੇ ਵੇਖੇ ਗਏ। ਜਾਮ ਲੱਗਣ ਕਾਰਨ ਦੂਰ ਦੂਰ ਤਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।






