ਪਟਿਆਲਾ/ਸਨੌਰ 5 ਅਪ੍ਰੈਲ 2022 – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿ. ਦੇ ਸੀਐੱਮਡੀ ਬਲਦੇਵ ਸਿੰਘ ਸਰਾਂ ਸਨੌਰ ਪਟਿਆਲਾ ਰੋਡ ਤੇ ਸਥਿਤ ਪ੍ਰਸਿੱਧ ਸਮਾਜ ਸੇਵੀ ਸੰਸਥਾ ਆਲ ਇੰਡੀਆ ਪਿੰਗਲਾ ਆਸ਼ਰਮ ਵਿੱਖੇ ਪੁੱਜੇ ਅਤੇ ਉਹਨਾਂ ਦੁਆਰਾ 10 ਕਿਲੋਵਾਟ ਦੇ ਸੋਲਰ ਪਲਾਂਟ ਨੂੰ ਚਾਲੂ ਕੀਤਾ ਗਿਆ।
ਇਸ ਤੋਂ ਪਹਿਲਾਂ ਉਹਨਾਂ ਦੇ ਪੁੱਜਣ ਤੇ ਪਿੰਗਲਾ ਆਸ਼ਰਮ ਮੁਖੀ ਸੰਤ ਬਾਬਾ ਬਲਬੀਰ ਸਿੰਘ ਦੁਆਰਾ ਉਹਨਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਸ੍ਰ ਬਲਦੇਵ ਸਿੰਘ ਸਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਪ੍ਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਉਸ ਨੇ ਸਾਨੂੰ ਸਹੀ ਹਾਲਤ ‘ਚ ਰੱਖਿਆ ਹੈ ਅਤੇ ਇਸ ਲਈ ਸਾਨੂੰ ਲੋੜਵੰਦਾ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਪਿੰਗਲਾ ਆਸ਼ਰਮ ਵਿਖੇ ਨਿਸਵਾਰਥ ਸੇਵਾ ਵਿੱਚ ਹੋਰ ਸਮਾਜ ਸੇਵੀ ਸੰਸਥਾਂਵਾਂ ਨੂੰ ਵੀ ਯੋਗਦਾਨ ਦੇਣਾ ਚਾਹੀਦਾ ਹੈ।
ਉਹਨਾਂ ਅਪੀਲ ਕੀਤੀ ਕਿ ਜਿਹੜੇ ਲੋਕ ਕੋਸਿਸ ਕਰ ਸਕਦੇ ਹਨ ਉਹ ਇੱਥੇ ਹਰ ਤਰਾਂ ਨਾਲ ਸੰਭਵ ਯੋਗਦਾਨ ਜਰੂਰ ਪਾਉਣ ਇਸ ਮੌਕੇ ਪਿੰਗਲਾ ਆਸ਼ਰਮ ਮੁਖੀ ਸੰਤ ਬਾਬਾ ਬਲਬੀਰ ਸਿੰਘ ਨੇ ਉਹਨਾਂ ਨੂੰ ਸਿਰੋਪਾਓ ਸਾਹਿਬ ਭੇਟ ਕਰਨ ਤੋਂ ਬਾਅਦ ਸਨਮਾਨ ਚਿੰਨ੍ਹ ਦੇ ਕੇ ਹੋਰ ਸੀਨੀਅਰ ਸਟਾਫ ਨੂੰ ਵੀ ਸਨਮਾਨਿਤ ਕਰਨ ਤੋਂ ਬਾਅਦ ਉਹਨਾਂ ਦਾ ਪਿੰਗਲਾ ਆਸ਼ਰਮ ਪਹੁੰਚਣ ਦੇ ਲਈ ਧੰਨਵਾਦ ਕੀਤਾ।
ਸਰਾਂ ਦੇ ਪਿੰਗਲਾ ਆਸ਼ਰਮ ਵਿੱਚ ਦੌਰੇ ਦੌਰਾਨ ਉਹਨਾਂ ਨਾਲ ਚੀਫ ਇੰਜਨਿਅਰ ਹਰਜੀਤ ਸਿੰਘ ਚੀਫ ਇੰਜਨਿਅਰ ਸੰਜੀਵ ਗੁਪਤਾ ਕਾਰਜਕਾਰੀ ਇੰਜਨਿਅਰ ਜੇ ਕੇ ਜਿੰਦਲ ਐਸ ਡੀ ਓ ਹਰਪ੍ਰੀਤ ਸਿੰਘ ਅਤੇ ਜੇਈ ਰਾਜੇਸ਼ ਕੁਮਾਰ ਸਮਾਜ ਸੇਵਕ ਓ ਪੀ ਗਰਗ ਰਿਟਾਇਰਡ ਪੀਐੱਸਈਬੀ ਮੈਂਬਰ ਬਾਲ ਕਿ੍ਰਸਣ ਬਿੰਦਲ ਭਾਈ ਮਿਹਰਬਾਨ ਸਿੰਘ ਦੇ ਨਾਲ ਨਾਲ ਹੋਰ ਆਲਾ ਦਰਜੇ ਦਾ ਸਟਾਫ ਵੀ ਮੌਜੂਦ ਸੀ।






