ਐਸ ਏ ਐਸ ਨਗਰ, 6 ਅਪ੍ਰੈਲ -ਐਫ ਐਨ ਆਈ ਕੰਟਰੈਕਟਰ ਮਜਦੂਰ ਏਕਤਾ ਯੂਨੀਅਨ ਵਲੋਂ ਕਿਰਤ ਦਫਤਰ ਮੁਹਾਲੀ ਦੇ ਦਫਤਰ ਅਗੇ ਧਰਨਾ ਦਿਤਾ ਗਿਆ। ਇਸ ਮੌਕੇ ਧਰਨੇ ਵਿੱਚ ਪਹੁੰਚ ਕੇ ਏ ਡੀ ਸੀ ਨੇ ਧਰਨਾ ਕਾਰੀਆਂ ਤੋਂ ਮੁੱਖ ਮੰਤਰੀ ਦੇ ਨਾਮ ਮੰਗ ਪੱੰਤਰ ਲਿਆ ਅਤੇ ਧਰਨਾਕਾਰੀਆਂ ਨੂੰ ਭਰੋਸਾ ਦਿਤਾ ਕਿ ਉਹ ਉਹਨਾਂ ਦਾ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਤਕ ਪਹੁੰਚਾ ਦੇਣਗੇ।
ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਕਮਲਦੀਪ ਸੈਣੀ ਨੇ ਕਿਹਾ ਕਿ ਮੈਸ. ਫਰੂਡਨਬਰਗ ਨੋਕ ਪ੍ਰਾਈਵੇਟ ਲਿਮ. ਪਿੰਡ ਬਾਸਮਾਂ, ਬਨੂੰੜ ਜਿਲਾ ਮੁਹਾਲੀ ਦੇ ਪ੍ਰਬੰਧਕਾਂ ਵਲੋਂ 26 ਮਾਰਚ ਨੂੰ 804 ਵਕਰਾਂ ਨੂੰ ਨੌਕਰੀ ਤੋਂ ਹਟਾ ਦਿਤਾ ਗਿਆ ਹੈ, ਜਿਸ ਕਾਰਨ ਵਰਕਰਾਂ ਵਿਚ ਰੋਸ ਫੈਲ ਗਿਆ ਹੈ।
ਉਹਨਾਂ ਕਿਹਾ ਕਿ ਇਸ ਕੰਪਨੀ ਵਿਚ ਵਰਕਰਾਂ ਨੂੰ ਠੇਕਾ ਪ੍ਰਣਾਲੀ ਤਹਿਤ ਠੇਕੇਦਾਰਾਂ ਰਾਹੀਂ ਰਖਿਆ ਹੋਇਆ ਅਤੇ ਕੰਪਨੀ ਪ੍ਰਬੰਧਕ ਪਿਛਲੇ ਕਾਫੀ ਸਮੇਂ ਤੋਂ ਕੰਪਨੀ ਅੰਦਰ ਗੈਰ ਕਾਨੂੰਨੀ ਤਰੀਕੇ ਨਾਹਲ ਕਿਰਤ ਵਿਭਾਗ ਨਾਲ ਮਿਲ ਕੇ ਠੇਕੇਦਾਰੀ ਪ੍ਰਥਾ ਚਲਾ ਰਹੇ ਹਨ। ਉਹਨਾਂ ਕਿਹਾ ਕਿ ਇਸ ਕੰਪਨੀ ਵਿਚ 122 ਵਰਕਰ ਪੱਕੇ ਤੌਰ ਤੇ ਕੰਮ ਕਰ ਰਹੇ ਹਨ, ਜਦੋਂਕਿ 1100 ਵਰਕਰ ਕੱਚੇ ਹਨ। ਉਹਨਾਂ ਮੰਗ ਕੀਤੀ ਕਿ ਕੰਪਨੀ ਵਿਚੋਂ ਕੱਢੇ ਗਏ ਵਰਕਰਾਂ ਨੂੰ ਨੌਕਰੀਆਂ ਤੇ ਬਹਾਲ ਕੀਤਾ ਜਾਵੇ।






