ਪਟਿਆਲਾ,8 ਅਪ੍ਰੈਲ, 2022 ਪਟਿਆਲਾ ਹਲਕੇ ਤੋਂ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਕੇਂਦਰੀ ਰੇਲ ਮੰਤਰੀ ਕੀਤੀ ਮੁਲਾਕਾਤ ਕੀਤੀ ਤੇ ਸ਼ੁਤਰਾਣਾ ਦੇ ਲੋਕਾਂ ਲਈ ਰੇਲਵੇ ਲਾਈਨ ਬਣਾਉਣ ਦੀ ਤਜਵੀਜ਼ ਮੁਕੰਮਲ ਕਰਨ ਲਈ ਰੱਖੀ।
ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਤਜਵੀਜ਼ ਸਾਂਝੀ ਕਰਦਿਆਂ ਉਹਨਾਂ ਨੂੰ ਪਟਿਆਲਾ ਤੋਂ ਟੋਹਾਣਾ, ਫਤਿਹਾਬਾਦ ਹਰਿਆਣਾ ਤੱਕ ਰੇਲਵੇ ਲਾਈਨ ਦੀ ਜਲਦ ਪ੍ਰਵਾਨਗੀ ਲਈ ਬੇਨਤੀ ਕੀਤੀ।
ਇਹ ਸ਼ੁਤਰਾਣਾ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚਲਦੀ ਆ ਰਹੀ ਮੰਗ ਹੈ ਅਤੇ ਮੈਂਬਰ ਪਾਰਲੀਮੈਂਟ ਨੇ ਦੱਸਿਆ ਕਿ ਮੈਨੂੰ ਉਮੀਦ ਹੈ ਕਿ ਰੇਲ ਮੰਤਰਾਲਾ ਇਸ ਮੰਗ ਨੂੰ ਜਲਦੀ ਪੂਰਾ ਕਰੇਗਾ।





