ਮੋਹਾਲੀ, 8 ਅਪ੍ਰੈਲ 2022- ਨਸ਼ੇ ਦੇ ਮਾਮਲੇ ਵਿੱਚ ਜੇਲ੍ਹ ਅੰਦਰ ਬੰਦ ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਬੈਰਕ ਬਦਲਣ ਨੂੰ ਲੈਕੇ ਅੱਜ ਮੋਹਾਲੀ ਕੋਰਟ ਚ ਹੋਈ ਸੁਣਵਾਈ, ਜਿਸ ਵਿੱਚ ਪਟਿਆਲਾ ਦੇ ਜੇਲ ਪ੍ਰਸ਼ਾਸਨ ਨੇ ਆਪਣਾ ਜਵਾਬ ਦਾਇਰ ਕੀਤਾ। ਮਾਮਲੇ ਦੀ ਅਗਲੀ ਸੁਣਵਾਈ 12 ਅਪ੍ਰੈਲ ਰੱਖ ਦਿੱਤੀ ਗਈ ਹੈ।
ਦੱਸ ਦਈਏ ਕੀ 5 ਅਪ੍ਰੈਲ ਨੂੰ ਹੋਈ ਮਜੀਠੀਆ ਦੀ ਪੇਸ਼ੀ ਦੌਰਾਨ ਓਹਨਾਂ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕੋਰਟ ਅੱਗੇ ਮੰਗ ਕੀਤੀ ਸੀ ਕਿ ਮਜੀਠੀਆ ਨੂੰ ਵੱਖਰੀ ਬੈਰਕ ਦਿੱਤੀ ਗਈ ਸੀ ਜਿੱਥੋਂ ਓਹਨਾਂ ਨੂੰ ਬਾਅਦ ਦੇ ਵਿੱਚ ਫਾਂਸੀ ਵਾਲੀ ਚੱਕੀ ਚ ਸ਼ਿਫਟ ਕਰਤਾ ਸੀ। ਕਲੇਰ ਵੱਲੋਂ ਮੰਗ ਕੀਤੀ ਗਈ ਸੀ ਕਿ ਮਜੀਠੀਆ ਨੂੰ ਮੁੜ ਵੱਖਰੇ ਬੈਰਕ ਚ ਸ਼ਿਫਟ ਕੀਤਾ ਜਾਵੇ।





