ਸੈਨ ਜੋਸ, 8 ਅਪੈ੍ਰਲ – ਮੱਧ ਅਮਰੀਕਾ ਦੇ ਦੇਸ਼ ਕੋਸਟਾ ਰਿਕਾ ਵਿੱਚ ਐਮਰਜੈਂਸੀ ਲੈਂਡਿੰਗ ਦੌਰਾਨ ਜਹਾਜ਼ ਦੇ 2 ਹਿੱਸਿਆਂ ਵਿਚ ਵੰਡੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੀਆਂ ਕੁੱਝ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਈਆਂ ਹਨ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਰਮਨ ਲੌਜਿਸਟਿਕ ਕੰਪਨੀ ਧ੍ਹਲ਼ ਦਾ ਇਕ ਪੀਲੇ ਰੰਗ ਦਾ ਜਹਾਜ਼ ਰਨਵੇਅ ਤੇ ਦੌੜ ਰਿਹਾ ਹੈ। ਅਚਾਨਕ ਜਹਾਜ਼ ਆਪਣਾ ਸੰਤੁਲਨ ਗੁਆ ਬੈਠਦਾ ਹੈ ਅਤੇ ਪਿਛਲੇ ਹਿੱਸੇ ਤੋਂ 2 ਟੁਕੜਿਆਂ ਵਿੱਚ ਵੰਡਿਆ ਜਾਂਦਾ ਹੈ। ਇਸ ਤੋਂ ਬਾਅਦ ਜਹਾਜ਼ ਵਿੱਚੋਂ ਧੂੰਆਂ ਨਿਕਲਣ ਲੱਗਦਾ ਹੈ।
ਇੱਕ ਰਿਪੋਰਟ ਅਨੁਸਾਰ ਧ੍ਹਲ਼ ਕੰਪਨੀ ਦੇ ਭੋਇਨਗ 757-200 ਕਾਰਗੋ ਜਹਾਜ਼ ਨੇ ਹਵਾਈਅੱਡੇ ਤੇ ਐਮਰਜੈਂਸੀ ਲੈਂਡਿੰਗ ਕੀਤੀ ਸੀ ਅਤੇ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਇਹ ਯਾਤਰੀ ਜਹਾਜ਼ ਨਹੀਂ ਸੀ। ਕਾਰਗੋ ਜਹਾਜ਼ ਦੀ ਵਰਤੋਂ ਸਾਮਾਨ ਜਾਂ ਮਾਲ ਦੀ ਢੋਆ-ਢੁਆਈ ਲਈ ਕੀਤੀ ਜਾਂਦੀ ਹੈ। ਇਸ ਹਾਦਸੇ ਮਗਰੋਂ ਪਾਇਲਟ ਅਤੇ ਕੋ-ਪਾਇਲਟ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਿਕਰਯੋਗ ਹੈ ਕਿ ਇਹ ਹਾਦਸਾ ਸਵੇਰੇ 10.30 ਵਜੇ ਵਾਪਰਿਆ ਸੀ। ਬੋਇੰਗ-757 ਜਹਾਜ਼ ਨੇ ਸਾਂਤਾ ਮਾਰੀਆ ਹਵਾਈ ਅੱਡੇ ਤੋਂ ਉਡਾਣ ਭਰੀ ਪਰ 25 ਮਿੰਟਾਂ ਬਾਅਦ ਵਾਪਸ ਆ ਗਿਆ, ਕਿਉਂਕਿ ਖ਼ਰਾਬੀ ਕਾਰਨ ਇਸ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹਾਦਸੇ ਤੋਂ ਬਾਅਦ ਸ਼ਾਮ 6 ਵਜੇ ਤੱਕ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਸੀ।






