ਕਾਂਗਰਸ (Congress) ਦੇ ਸਾਬਕਾ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਟਵੀਟ ਕਰਦਿਆਂ ਮਾਨ ਸਰਕਾਰ (Mann Government) ਨੂੰ ਕਿਹਾ ਹੈ ਕਿ ਉਹ ਪਿਛਲੀਆਂ ਸਰਕਾਰਾਂ ਦੌਰਾਨ ਪੰਜਾਬ ਦੀਆਂ ਮਿਊਂਸੀਪਲ ਜ਼ਮੀਨਾਂ ‘ਤੇ ਕਬਜ਼ਾ ਕਰਨ ਵਾਲਿਆਂ ਦੇ ਨਾਂਅ ਜਨਤਕ ਕਰੇ ਅਤੇ ਜ਼ਮੀਨਾਂ ਕੁਰਕ ਕਰਕੇ ਬਣਦੀ ਕਾਨੂੰਨੀ ਸਜ਼ਾ ਦਿਵਾਏ, ਤਾਂ ਜੋ ਅਗਲੀ ਪੀੜ੍ਹੀਆਂ ਤੱਕ ਇਹ ਸਿਲਸਿਲਾ ਰੁਕ ਸਕੇ।
ਚੰਡੀਗੜ੍ਹ: Punjab News: ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵੱਲੋਂ ਪੰਜਾਬ ਵਿੱਚ ਸਰਕਾਰੀ ਜ਼ਮੀਨਾਂ ‘ਤੇ (government Property) ਕਬਜ਼ਾ ਕਰਨ ਵਾਲਿਆਂ ਨੂੰ ਆਖ਼ਰੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਅਤੇ ਇਸਤੋਂ ਬਾਅਦ ਕਾਰਵਾਈ ਲਈ ਕਿਹਾ ਗਿਆ ਹੈ। ਕਈ ਕਬਜ਼ਾਕਾਰੀ ਖੁਦ ਜ਼ਮੀਨਾਂ ਖਾਲੀ ਕਰ ਰਹੇ ਹਨ। ਇਸ ਸਭ ਦੇ ਵਿਚਾਲੇ ਕਾਂਗਰਸ (Congress) ਦੇ ਸਾਬਕਾ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਟਵੀਟ ਕਰਦਿਆਂ ਮਾਨ ਸਰਕਾਰ (Mann Government) ਨੂੰ ਕਿਹਾ ਹੈ ਕਿ ਉਹ ਪਿਛਲੀਆਂ ਸਰਕਾਰਾਂ ਦੌਰਾਨ ਪੰਜਾਬ ਦੀਆਂ ਮਿਊਂਸੀਪਲ ਜ਼ਮੀਨਾਂ ‘ਤੇ ਕਬਜ਼ਾ ਕਰਨ ਵਾਲਿਆਂ ਦੇ ਨਾਂਅ ਜਨਤਕ ਕਰੇ ਅਤੇ ਜ਼ਮੀਨਾਂ ਕੁਰਕ ਕਰਕੇ ਬਣਦੀ ਕਾਨੂੰਨੀ ਸਜ਼ਾ ਦਿਵਾਏ, ਤਾਂ ਜੋ ਅਗਲੀ ਪੀੜ੍ਹੀਆਂ ਤੱਕ ਇਹ ਸਿਲਸਿਲਾ ਰੁਕ ਸਕੇ।
ਨਵਜੋਤ ਸਿੱਧੂ ਨੇ ਟਵੀਟ ਜਾਰੀ ਕਰਦਿਆਂ ਕਿਹਾ, ”ਅਸਲ ਆਮਦਨ ਪੈਦਾ ਕਰਨ ਦੀ ਸੰਭਾਵਨਾ ਸ਼ਹਿਰੀ ਮਿਉਂਸਪਲ ਜ਼ਮੀਨਾਂ ਵਿੱਚ ਹੈ। ਜੋ ਕਿ ਲੋਕਾਂ ਨੇ ਮਿਲੀਭੁਗਤ ਨਾਲ ਕੌਡੀਆਂ ਦੇ ਭਾਅ ਹੜੱਪੀਆਂ ਹੋਈਆਂ ਹਨ। ਲੀਜ਼ ਦਾ ਕੋਈ ਰਿਕਾਰਡ ਨਹੀਂ ਰੱਖਿਆ ਗਿਆ, ਵੱਟੇ-ਖਾਤੇ ਅਤੇ ਨਵੇਂ ਖਾਤੇ ਦਾ ਕੋਈ ਰਿਕਾਰਡ ਨਹੀਂ ਹੈ। ਸਰਕਾਰ ਨੂੰ ਇਸਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ, ਇਸ ਨਾਲ ਕਰਜ਼ਾ ਮੋੜਨ ਤੋਂ ਬਾਅਦ 10 ਸਾਲਾਂ ਦਾ ਸਟੇਟ ਦਾ ਬਜਟ ਪੂਰਾ ਕਰ ਸਕਦਾ ਹੈ।
ਕਾਂਗਰਸੀ ਆਗੂ ਨੇ ਅੱਗੇ ਕਿਹਾ, ”ਕਿਉਂਕਿ ਪੰਚਾਇਤੀ ਜ਼ਮੀਨਾਂ ਤੋਂ ਆਮਦਨ ਦੀ ਸੰਭਾਵਨਾ ਘੱਟ ਹੈ। ਇਸ ਲਈ ਇਸਦੀ ਵਰਤੋਂ ਅਨੁਸੂਚਿਤ ਜਾਤੀ ਭਾਈਚਾਰੇ ਦੇ ਬੇਜ਼ਮੀਨੇ ਪਰਿਵਾਰਾਂ (ਜੋ ਸਾਡੀ ਆਬਾਦੀ ਦਾ 35% ਹੋਣ ਦੇ ਬਾਵਜੂਦ ਸਿਰਫ਼ 2% ਜ਼ਮੀਨ ਦੇ ਮਾਲਕ ਹਨ) ਨੂੰ ਪਲਾਟ ਦੇਣ ਲਈ, ਸਹਿਕਾਰੀ ਖੇਤੀ ਅਤੇ ਫੂਡ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਲਈ, ਸਾਡੇ ਨੌਜਵਾਨਾਂ ਦੇ ਜੋਸ਼ ਨੂੰ ਸਹੀ ਦਿਸ਼ਾ ਦੇਣ ਲਈ ਖੇਡ ਮੈਦਾਨ ਬਣਾਉਣ ਵਾਸਤੇ ਕਰਨੀ ਚਾਹੀਦੀ ਹੈ।”
ਸਿੱਧੂ ਨੇ ਕਿਹਾ, ”ਜਿਨ੍ਹਾਂ ਨੇ ਅਫ਼ਸਰਾਂ ਨਾਲ ਮਿਲੀਭੁਗਤ ਕਰਕੇ ਸਰਕਾਰੀ ਜ਼ਮੀਨਾਂ ਹੜੱਪੀਆਂ ਹਨ, ਉਨ੍ਹਾਂ ਦੇ ਨਾਮ ਨਸਰ ਕਰ, ਗ੍ਰਿਫਤਾਰ ਕਰਕੇ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕਰਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ… ਇਹ ਕਦਮ ਕਈ ਪੀੜ੍ਹੀਆਂ ਤੱਕ ਰੋਕਥਾਮ ਦਾ ਕੰਮ ਕਰੇਗਾ…”






