ਲੱਦਾਖ ਤੋਂ ਦਰਦਨਾਕ ਖ਼ਬਰ ਹੈ। ਇੱਥੇ ਤੁਰਤੁਕ ਸੈਕਟਰ ‘ਚ ਇਕ ਸੜਕ ਹਾਦਸੇ ‘ਚ ਭਾਰਤੀ ਫ਼ੌਜ ਦੇ 7 ਜਵਾਨਾਂ ਦੀ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਏਐੱਨਆਈ ਨੇ ਫ਼ੌਜ ਦੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਦਿੱਤੀ ਹੈ ਕਿ ਤਰਤੁਕ ਸੈਕਟਰ ‘ਚ ਇਕ ਵਾਹਨ ਹਾਦਸੇ ‘ਚ ਹੁਣ ਤਕ ਭਾਰਤੀ ਫ਼ੌਜ ਦੇ 7 ਜਵਾਨਾਂ ਦੀ ਜਾਨ ਚਲੀ ਗਈ ਹੈ। ਇਸ ਹਾਦਸੇ ‘ਚ ਕਈ ਹੋਰ ਜਵਾਨ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਹਨ। ਫ਼ੌਜ ਵੱਲੋਂ ਜ਼ਖ਼ਮੀਆਂ ਲਈ ਸਰਬੋਤਮ ਮੈਡੀਕਲ ਦੇਖਭਾਲ ਯਕੀਨੀ ਬਣਾਉਣ ਦੇ ਯਤਨ ਜਾਰੀ ਹਨ ਜਿਨ੍ਹਾਂ ਜਵਾਨਾਂ ਦੀ ਹਾਲਤ ਗੰਭੀਰ ਹੈ, ਉਨ੍ਹਾਂ ਨੂੰ ਹਵਾਈ ਮਾਰਗ ਜ਼ਰੀਏ ਸ਼ਿਫਟ ਕੀਤਾ ਜਾ ਰਿਹਾ ਹੈ।






