ਮਾਈਨਿੰਗ ਮੰਤਰੀ ਪੰਜਾਬ ਹਰੋਜਤ ਸਿੰਘ ਬੈਂਸ (Harjot Singh Bains) ਨੇ ਕਿਹਾ ਹੈ ਕਿ ਵਿਭਾਗ ‘ਚ ਪਹਿਲਾਂ ਸਭ ਕੁਝ ਹਵਾ ‘ਚ ਹੁੰਦਾ ਸੀ। ਉਨ੍ਹਾਂ ਪਿਛਲੇ ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕਮਿਸ਼ਨ ਦਾ ਹਿੱਸਾ ਅਧਿਕਾਰੀਆਂ ਨੂੰ ਵੀ ਜਾਂਦਾ ਸੀ। ਇਸ ਦਾ ਜਵਾਬ ਦਿੰਦਿਆਂ ਸਾਬਕਾ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਦੋ ਟਵੀਟ ਕੀਤੇ ਹਨ। ਉਨ੍ਹਾਂ ਕਿਹਾ- ਕੌਣ ਕਹਿੰਦਾ ਹੈ ਕਿ ਪੰਜਾਬ ‘ਚੋਂ ਨਾਜਾਇਜ਼ ਮਾਈਨਿੰਗ ਖ਼ਤਮ ਹੋ ਗਈ ਹੈ ? ਅਨੰਦਪੁਰ ਸਾਹਿਬ ਹਲਕੇ ‘ਚ ਸਿਲਟਿੰਗ ਦੇ ਨਾਂ ‘ਤੇ 31 ਫੁੱਟ ਡੂੰਘੀ ਖੁਦਾਈ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ। ਖਹਿਰਾ ਨੇ ਇਕ ਟਵੀਟ ਰਾਹੀਂ ਨਿਸ਼ਾਨਾ ਲਾਇਆ ਹੈ। ਹੁਣ ਤਾਂ ‘ਆਪ’ ਯੂਥ ਪ੍ਰਧਾਨ ਪਠਾਨਕੋਟ ‘ਤੇ ਵੀ ਆਪਣੀ ਜ਼ਮੀਨ ਦੇ ਬਿਲਕੁਲ ਨਾਲ ਨਾਜਾਇਜ਼ ਮਾਈਨਿੰਗ ਦੇ ਦੋਸ਼ ਲੱਗ ਰਹੇ ਹਨ। ਇਸ ਬਾਰੇ ਮੰਤਰੀ ਸਾਬ੍ਹ ਕੀ ਕਹਿਣਾ ਚਾਹੁਣਗੇ।






