ਜੰਮੂ-ਕਸ਼ਮੀਰ ‘ਚ ਸ਼ਨੀਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਜੰਮੂ ਤੋਂ ਡੋਡਾ ਜ਼ਿਲ੍ਹੇ ਆ ਰਹੀ ਇਕ ਬੱਸ ਸ਼ੁੱਕਰਵਾਰ ਨੂੰ ਊਧਮਪੁਰ ਦੇ ਬਟਾਲ ਬਲਿਆਨ ਇਲਾਕੇ ‘ਚ ਪਲਟ ਗਈ। ਹਾਦਸੇ ਵਿਚ ਬੱਸ ‘ਚ ਸਵਾਰ 25 ਯਾਤਰੀ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਊਧਮਪੁਰ ਦੇ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਦਕਿ ਛੇ ਹੋਰ ਗੰਭੀਰ ਜ਼ਖਮੀ ਯਾਤਰੀਆਂ ਨੂੰ ਜੰਮੂ ਦੇ ਸਰਕਾਰੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ।
ਇਸ ਸੜਕ ਹਾਦਸੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਿਸ ਹਾਦਸੇ ਦੀ ਜਾਂਚ ‘ਚ ਲੱਗੀ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਖਦਸ਼ਾ ਹੈ ਕਿ ਡਰਾਈਵਰ ਨੀਂਦ ਕਾਰਨ ਬੱਸ ‘ਤੇ ਕਾਬੂ ਨਹੀਂ ਰੱਖ ਸਕਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ।






