Goldy Brar Take Responsibility for murder: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੀ ਜ਼ਿੰਮੇਵਾਰੀ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ (Gangster Goldy Brar) ਨੇ ਲਈ ਹੈ। ਦੱਸ ਦੇਈਏ ਕਿ ਕਾਂਗਰਸੀ ਆਗੂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Shubhdeep Singh Sidhu Musewala) ਦਾ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਗੋਲਡੀ ਬਰਾੜ ਪੁਲਿਸ ਸੂਚੀ ਵਿੱਚ ਸਭ ਤੋਂ ਵੱਧ ਲੋੜੀਂਦਾ ਗੈਂਗਸਟਰ ਹੈ, ਜੋ ਇਸ ਸਮੇਂ ਕੈਨੇਡਾ ਵਿੱਚ ਬੈਠਾ ਹੈ ਅਤੇ ਉਸ ਨੇ ਖੁਦ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।

ਗੈਂਗਸਟਰ ਗੋਲਡੀ ਬਰਾੜ ਦਾ ਟਵੀਟ।
ਗੋਲਡੀ ਬਰਾੜ ਨੇ ਆਪਣੀ ਪੋਸਟ ਵਿੱਚ ਸਾਫ਼ ਲਿਖਿਆ ਹੈ ਕਿ ਵਿੱਕੀ ਮਿੱਠੂ ਖੇੜਾ ਅਤੇ ਮੇਰਾ ਭਰਾ ਗੁਲਾਲ ਬਰਾੜ ਇੱਕ ਕਤਲ ਕੇਸ ਵਿੱਚ ਸ਼ਾਮਲ ਸਨ ਪਰ ਫਿਰ ਵੀ ਆਪਣੀ ਤਾਕਤ ਕਾਰਨ ਬਚ ਗਿਆ, ਹਾਲਾਂਕਿ ਦਿੱਲੀ ਪੁਲਿਸ ਨੇ ਮੀਡੀਆ ਨੂੰ ਇਹ ਵੀ ਦੱਸਿਆ ਕਿ ਵਿੱਕੀ ਦੀ ਮੌਤ ਵਿੱਚ ਕਿਸਦਾ ਹੱਥ ਨਹੀਂ ਹੈ। ਕਿਤੇ ਨਾ ਕਿਤੇ, ਪਰ ਇਸ ਦੇ ਬਾਵਜੂਦ ਇਹ ਸਾਡੇ ਭਰਾ ਅੰਕਿਤ ਭਾਦੂ ਨੂੰ ਬਚਾ ਰਿਹਾ ਸੀ, ਜਿਸਦਾ ਮੁਕਾਬਲਾ ਮੋਹਾਲੀ ਜ਼ਿਲੇ ‘ਚ ਹੋਇਆ ਸੀ, ਉਹ ਵੀ ਦੋਸ਼ੀ ਸੀ, ਇਸੇ ਲਈ ਉਸ ਨੂੰ ਮਾਰ ਦਿੱਤਾ।
ਸੂਤਰਾਂ ਅਨੁਸਾਰ ਇਹ ਘਟਨਾ ਗੈਂਗਵਾਰ ਦੇ ਚਲਦੇ ਵਾਪਰੀ ਦੱਸੀ ਜਾ ਰਹੀ ਹੈ, ਜਿਸ ਵਿੱਚ ਮੂਸੇਵਾਲਾ ਦਾ ਕਤਲ ਹੋ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਸਿੱਧੂ ਮੂਸੇਵਾਲਾ ਅਤੇ ਗੋਲਡੀ ਬਰਾੜ ਵਿਚਕਾਰ ਸ਼ਬਦੀ ਜੰਗ ਚੱਲ ਰਹੀ ਸੀ। ਗੋਲਡੀ ਬਰਾੜ ਉਹੀ ਸਖ਼ਸ ਹੈ ਜਿਸਦੇ ਭਰਾ ਗੁਰਲਾਲ ਬਰਾੜ ਦਾ ਬੀਤੇ ਸਮੇਂ ਦੌਰਾਨ ਚੰਡੀਗੜ੍ਹ ਵਿਚ ਕਤਲ ਹੋਇਆ ਸੀ।
ਸੂਤਰਾਂ ਅਨੁਸਾਰ, ਸਿੱਧੂ ਮੂਸੇਵਾਲਾ ਨੇ ਅਗਲੇ ਮਹੀਨੇ ਕੈਨੇਡਾ ਵਿੱਚ ਆਪਣਾ ਸ਼ੋਅ ਕਰਨ ਜਾਣਾ ਸੀ, ਪਰੰਤੂ ਗੋਲਡੀ ਬਰਾੜ ਨੇ ਉਸ ਨੂੰ ਕੈਨੇਡਾ ਨਾ ਆਉਣ ਦੀ ਧਮਕੀ ਦਿੱਤੀ ਸੀ।
ਐਸਐਸਪੀ ਮਾਨਸਾ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਪਹਿਲਾ ਨਾਂਅ ਗੋਲਡੀ ਬਰਾੜ ਦਾ ਸਾਹਮਣੇ ਆ ਰਿਹਾ ਹੈ।






