ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਵਰਤੀ ਗਈ ਤੀਜੀ ਗੱਡੀ ਵੀ ਪੰਜਾਬ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ। ਮੋਗਾ ਦੇ ਕਸਬਾ ਧਰਮਕੋਟ ‘ਚ ਖੇਤਾਂ ‘ਚ ਖੜ੍ਹੀ ਇਹ ਕਾਰ ਬਰਾਮਦ ਕੀਤੀ ਗਈ ਹੈ ਜਿਸ ਨੂੰ ਪੁਲਿਸ ਵੱਲੋਂ ਕਬਜ਼ੇ ‘ਚ ਲੈ ਲਿਆ ਗਿਆ ਹੈ।
ਇਸ ਕਾਰ ਅੰਦਰੋਂ ਹਰਿਆਣਾ ਨੰਬਰ ਦੀਆਂ ਦੋ ਪਲੇਟਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਦੋ ਗੱਡੀਆਂ ਬਰਾਮਦ ਕੀਤੀਆਂ ਗਈਆਂ ਸਨ। ਬੋਲੈਰੋ ਅਤੇ ਕਰੋਲਾ ਦੋ ਗੱਡੀਆਂ ਬਰਾਮਦ ਕੀਤੀਆਂ ਗਈਆਂ ਸਨ ਜਿਸ ਤੋਂ ਬਾਅਦ ਹੁਣ ਤੀਜੀ ਕਾਰ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਗੱਡੀ ਦੇ ਮਾਲਕ ਨੇ ਦੱਸਿਆ ਹੈ ਕਿ ਉਹ ਬਿਮਾਰ ਭਾਣਜੀ ਦਾ ਪਤਾ ਲੈ ਕੇ ਆ ਰਹੇ ਸਨ।
ਰਾਸਤੇ ਵਿਚ ਦੋ ਗੱਡੀਆਂ ਉਤੇ ਸਵਾਰ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਹਥਿਆਰ ਵਿਖਾ ਕੇ ਗੱਡੀ ਖੋਹ ਲਈ। ਹਮਲਾਵਰ ਬੋਲੈਰੋ ਅਤੇ ਕਰੋਲਾ ਗੱਡੀਆਂ ਵਿਚ ਸਵਾਰ ਸਨ।
ਪੁਲਿਸ ਨੇ ਅੱਜ ਗੱਡੀ ਬਰਾਮਦ ਕਰ ਲਈ ਹੈ। ਮੁਲਜ਼ਮ ਗੱਡੀ ਨੂੰ ਖੇਤਾਂ ਵਿਚ ਲਾਵਾਰਸ ਛੱਡ ਗਏ ਸਨ।






