ਪੰਜਾਬ ਪੁਲਿਸ ਨੇ ਸਿੱਧੂਮੂਸੇਵਾਲਾ ਕਤਲ ਕਾਂਡ ਵਿੱਚ ਪਹਿਲੀ ਗ੍ਰਿਫਤਾਰੀ ਕੀਤੀ ਹੈ। ਪੰਜਾਬ ਪੁਲਿਸ ਨੇ ਉਤਰਾਖੰਡ ਪੁਲਿਸ ਦੀ ਮਦਦ ਨਾਲ ਮਨਪ੍ਰੀਤ ਨਾਮ ਦੇ ਇਸ ਦੋਸ਼ੀ ਨੂੰ ਕਾਬੂ ਕੀਤਾ ਹੈ, ਜਿਸ ਨੇ ਹਮਲਾਵਰਾਂ ਨੂੰ ਬੋਲੈਰੋ ਗੱਡੀ ਅਤੇ ਕੋਰੋਲਾ ਗੱਡੀ ਮੁਹੱਈਆ ਕਰਵਾਈ ਸੀ, ਦੋਸ਼ੀ ਦਾ ਅਪਰਾਧਿਕ ਪਿਛੋਕੜ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸਿੱਧੂ ਮੂਸੇਵਾਲਾ ਕੇਸ ਦਾ ਇਹ ਪਹਿਲਾ ਮੁਲਜ਼ਮ ਹੈ। ਮਾਨਸਾ ਪੁਲਿਸ ਨੇ ਅੱਜ ਮਨਪ੍ਰੀਤ ਨੂੰ ਕੋਰਟ ਵਿੱਚ ਪੇਸ਼ ਕੀਤਾ। ਅਦਾਲਤ ਨੇ ਦੋਸ਼ੀ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ।
ਕਾਬਲੇਗੌਰ ਹੈ ਕਿ ਅੱਜ ਉਤਰਾਖੰਡ STF ਨੇ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਦੋਸ਼ੀ ਨੂੰ ਗ੍ਰਿਫਤਾਰ (one Arrest in Moosewala Murder) ਕੀਤਾ ਹੈ। ਇਹ ਗ੍ਰਿਫ਼ਤਾਰੀ ਲਗਭਗ ਫ਼ਿਲਮੀ ਢੰਗ ਨਾਲ ਹੋਈ, ਜਦੋਂ ਮੁਲਜ਼ਮ ਸ਼ਰਧਾਲੂਆਂ ਦੀ ਭੀੜ ਵਿੱਚ ਸ਼ਾਮਲ ਹੋ ਕੇ ਪੁਲੀਸ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਗ੍ਰਿਫਤਾਰ ਮੁਲਜ਼ਮ ਬਦਨਾਮ ਲਾਰੇਂਸ ਬਿਸ਼ਨੋਈ ਗੈਂਗ (Lawrence Bishnoi Gang member arrest) ਦਾ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਤਰਾਖੰਡ ਪੁਲਿਸ ਨੇ ਬਾਕੀ ਪੰਜ ਲੋਕਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਸਿੱਧੂ ਦੇ ਕਤਲ ਦੇ ਮਾਮਲੇ ਵਿੱਚ ਦੇਹਰਾਦੂਨ ਐਸਟੀਐਫ (Dehradun STF) ਨੇ ਪਟੇਲਨਗਰ ਥਾਣੇ ਦੀ ਚੌਕੀ ਨਯਾਗਾਂਵ ਪਾਲੀਓ ਤੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਉਤਰਾਖੰਡ ਐਸਟੀਐਫ (Uttarakhand Police) ਨੂੰ ਇਨਪੁਟ ਦਿੱਤੇ ਸਨ ਕਿ ਕਤਲ ਕਾਂਡ ਨਾਲ ਸਬੰਧਤ ਕੁਝ ਮੁਲਜ਼ਮ ਉਤਰਾਖੰਡ ਪਹੁੰਚ ਰਹੇ ਹਨ। ਇਸ ਤੋਂ ਬਾਅਦ ਦੋਵਾਂ ਰਾਜਾਂ ਦੀਆਂ ਪੁਲਿਸ ਟੀਮਾਂ ਨੇ ਸਾਂਝੇ ਤੌਰ ‘ਤੇ ਘੇਰਾਬੰਦੀ ਕੀਤੀ। ਐਸਟੀਐਫ ਨੇ ਸਭ ਤੋਂ ਪਹਿਲਾਂ ਫਿਲਮੀ ਅੰਦਾਜ਼ ਵਿੱਚ ਨਵਾਂਗਾਓਂ ਚੌਕੀ ਖੇਤਰ ਵਿੱਚ ਜਾਮ ਲਗਾਇਆ ਤਾਂ ਜੋ ਪੰਜਾਬ ਤੋਂ ਆਉਣ ਵਾਲੇ ਵਾਹਨ ਲੰਘਣ ਤੋਂ ਬਚ ਸਕਣ। ਫਿਰ ਵਾਈਟ ਕਰੀਟਾ ਵਿੱਚ ਬੈਠੇ 6 ਨੌਜਵਾਨਾਂ ਨੂੰ ਫੜ ਕੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ।






