ਸਿੱਧੂ ਮੂਸੇਵਾਲਾ ਦੇ ਕਤਲ (Sidhu Moosewala Murder Case) ਦੀ ਜ਼ਿੰਮੇਵਾਰੀ ਲੈਣ ਵਾਲਾ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਹੁਣ ਹਰਿਆਣਾ (Haryana) ਵਿੱਚ ਵੀ ਆਪਣੇ ਪੈਰ ਜਮਾਉਣਾ ਚਾਹੁੰਦਾ ਹੈ। ਵਿਦੇਸ਼ਾਂ ‘ਚ ਬੈਠੇ ਇਸ ਗਰੋਹ ਦੇ ਮੈਂਬਰ ਹਰਿਆਣਾ ਦੇ ਬਦਮਾਸ਼ਾਂ ਨੂੰ ਅੰਤਰਰਾਸ਼ਟਰੀ ਸਿਮ (international sim) ਮੁਹੱਈਆ ਕਰਵਾ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਹਰਿਆਣਾ ਦੇ ਕੈਥਲ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਜਿੱਥੇ ਕਲਾਇਤ ‘ਚ ਬਦਮਾਸ਼ਾਂ ਨੇ ਦਿਨ-ਦਿਹਾੜੇ ਕੱਪੜਾ ਵਪਾਰੀ ‘ਤੇ ਗੋਲੀ ਚਲਾ ਕੇ ਦਹਿਸ਼ਤ ਫੈਲਾ ਦਿੱਤੀ ਸੀ। ਇਹ ਮਾਮਲਾ 3 ਮਈ ਦਾ ਹੈ। ਪੁਲਿਸ (Haryana Police) ਨੇ ਇਸ ਮਾਮਲੇ ਵਿੱਚ ਸੰਗਰੂਰ ਜੇਲ੍ਹ ਵਿੱਚ ਬੰਦ ਸੋਨੀਪਤ ਦੇ ਬਦਮਾਸ਼ ਆਕਾਸ਼ ਚੌਹਾਨ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕਰਕੇ ਚਾਰ ਦਿਨ ਦਾ ਰਿਮਾਂਡ ਲਿਆ ਸੀ।
ਪੁਲਿਸ ਪੁੱਛਗਿੱਛ ਦੌਰਾਨ ਆਕਾਸ਼ ਚੌਹਾਨ ਤੋਂ ਇਹ ਗੱਲ ਸਾਹਮਣੇ ਆਈ ਕਿ ਉਹ ਜੇਲ੍ਹ ਦੇ ਅੰਦਰ ਵੀ ਮੋਬਾਈਲ ਦੀ ਵਰਤੋਂ ਕਰਦਾ ਸੀ। ਉਸ ਨੂੰ ਪੁਰਤਗਾਲ ਦੀ ਸਿਮ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੈਰੀ ਨੇ ਮੁਹੱਈਆ ਕਰਵਾਈ ਸੀ। ਪੁਰਤਗਾਲ ਦੇ ਇਸੇ ਸਿਮ ‘ਤੇ ਆਕਾਸ਼ ਨੇ ਵਟਸਐਪ ਅਕਾਊਂਟ ਬਣਾ ਕੇ ਖੇੜੀ ਲਾਂਬਾ ਪਿੰਡ ਦੇ ਰਹਿਣ ਵਾਲੇ ਨਵਦੀਪ ਉਰਫ ਨਵੀ ਨਾਲ ਇੰਸਟਾਗ੍ਰਾਮ ਰਾਹੀਂ ਗੱਲਬਾਤ ਕੀਤੀ। ਨਵੀ ਅਤੇ ਆਕਾਸ਼ ਨੇ ਦੁਕਾਨਦਾਰ ‘ਤੇ ਗੋਲੀਬਾਰੀ ਕਰਕੇ ਇਲਾਕੇ ‘ਚ ਡਰ ਵਧਾਉਣ ਦੀ ਸਾਜ਼ਿਸ਼ ਰਚੀ।
ਦੂਜੇ ਪਾਸੇ ਕੈਥਲ ਦੇ ਐੱਸਪੀ ਮਕਸੂਦ ਅਹਿਮਦ ਦਾ ਕਹਿਣਾ ਹੈ ਕਿ ਆਕਾਸ਼ ਚੌਹਾਨ ਨੂੰ ਦੁਕਾਨਦਾਰ ‘ਤੇ ਗੋਲੀ ਚਲਾਉਣ ਦੇ ਮਾਮਲੇ ‘ਚ ਪ੍ਰੋਡਕਸ਼ਨ ਵਾਰੰਟ ‘ਤੇ ਲਿਆਇਆ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਕਾਬਲੇ ਵਿੱਚ ਫੜਿਆ ਗਿਆ ਨਵਦੀਪ ਪੁਲਿਸ ਦੀਆਂ ਗੋਲੀਆਂ ਨਾਲ ਜ਼ਖਮੀ ਹੈ। ਜਿਸ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ। ਪੁਲਿਸ ਉਸ ਤੋਂ ਪੁੱਛਗਿੱਛ ਨਹੀਂ ਕਰ ਸਕੀ ਹੈ।
ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ 24 ਸਾਲਾ ਆਕਾਸ਼ ਚੌਹਾਨ ਕੌਣ ਹੈ?
24 ਸਾਲਾ ਆਕਾਸ਼ ਚੌਹਾਨ ‘ਤੇ ਕਤਲ, ਲੁੱਟ-ਖੋਹ, ਨਾਜਾਇਜ਼ ਹਥਿਆਰ ਰੱਖਣ ਵਰਗੇ ਕਈ ਗੰਭੀਰ ਮਾਮਲੇ ਦਰਜ ਹਨ। ਆਕਾਸ਼ ਇੱਕ ਕਤਲ ਕੇਸ ਵਿੱਚ ਪੰਜਾਬ ਦੀ ਸੰਗਰੂਰ ਜੇਲ੍ਹ ਵਿੱਚ ਬੰਦ ਹੈ। ਕਲਾਇਤ ‘ਚ ਦੁਕਾਨਦਾਰ ‘ਤੇ ਗੋਲੀ ਚਲਾਉਣ ਦੇ ਮਾਮਲੇ ‘ਚ ਕੈਥਲ ਪੁਲਿਸ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਹੈ।ਇਹ ਖੁਲਾਸਾ ਹੋਇਆ ਹੈ ਕਿ ਆਕਾਸ਼ ਚੌਹਾਨ ਨੇ ਲਾਰੇਂਸ ਬਿਸ਼ਨੋਈ ਗੈਂਗ ਦੇ ਮੈਂਬਰ ਸੰਪਤ ਨਹਿਰਾ, ਆਕਾਸ਼ ਪਹਿਲਵਾਨ ਅਤੇ ਅੰਕਿਤ ਬੱਡੂ ਨਾਲ ਮਿਲ ਕੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।






