ਰੂਸ-ਯੂਕਰੇਨ ਯੁੱਧ (Russia-Ukraine War) ਤੋਂ ਬਾਅਦ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਣਕ ਦੀ ਕੀਮਤ (wheat price) ਵਿਚ ਉਛਾਲ ਆਇਆ ਹੈ। ਮਈ ਵਿੱਚ ਕਣਕ ਦੀ ਬਰਾਮਦ ‘ਤੇ ਭਾਰਤ ਦੁਆਰਾ ਲਗਾਈ ਗਈ ਪਾਬੰਦੀ ਕਾਰਨ ਇਸ ਵਿਚ ਹੋਰ ਤੇਜ਼ੀ ਆ ਗਈ ਹੈ। ਭਾਰਤ ਵੱਲੋਂ ਕਣਕ ਦੀ ਬਰਾਮਦ ’ਤੇ ਪਾਬੰਦੀ ਲੱਗਣ ਕਾਰਨ ਕੌਮਾਂਤਰੀ ਮੰਡੀ ਵਿੱਚ ਕਣਕ ਦੀਆਂ ਕੀਮਤਾਂ ਵਿੱਚ ਇਕਦਮ ਵਾਧਾ ਹੋਇਆ ਹੈ।
ਮੌਜੂਦਾ ਸਮੇਂ ‘ਚ ਅੰਤਰਰਾਸ਼ਟਰੀ ਬਾਜ਼ਾਰ ‘ਚ ਕਣਕ ਦੀਆਂ ਕੀਮਤਾਂ 2008 ਦੇ ਆਪਣੇ ਰਿਕਾਰਡ ਉੱਚ ਪੱਧਰ ਤੋਂ ਸਿਰਫ 11 ਫੀਸਦੀ ਘੱਟ ਹਨ। ਇਸ ਦੇ ਨਾਲ ਹੀ ਮਈ ‘ਚ ਅੰਤਰਰਾਸ਼ਟਰੀ ਪੱਧਰ ‘ਤੇ ਭੋਜਨ ਦੀਆਂ ਕੀਮਤਾਂ ‘ਚ 2.1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ ਪਰ ਇਕ ਸਾਲ ਪਹਿਲਾਂ ਦੇ ਮੁਕਾਬਲੇ ਇਹ 18.1 ਫੀਸਦੀ ਵੱਧ ਹੈ।
ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ (ਐੱਫ.ਏ.ਓ.) ਦਾ ਕਹਿਣਾ ਹੈ ਕਿ ਚੌਥੇ ਮਹੀਨੇ ਅੰਤਰਰਾਸ਼ਟਰੀ ਕਣਕ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਜੋ ਕਿ ਪਿਛਲੇ ਸਾਲ ਦੇ ਮੁੱਲ ਨਾਲੋਂ ਔਸਤਨ 56.2% ਵੱਧ ਹੈ ਅਤੇ ਮਾਰਚ 2008 ਦੇ ਆਪਣੇ ਰਿਕਾਰਡ ਉੱਚੇ ਪੱਧਰ ਤੋਂ ਸਿਰਫ਼ 11 ਪ੍ਰਤੀਸ਼ਤ ਘੱਟ ਹੈ। FAO ਸੀਰੀਅਲ ਪ੍ਰਾਈਸ ਇੰਡੈਕਸ FAO Cereal Price Index) ਮਈ ਵਿੱਚ 173.4 ਪੁਆਇੰਟਾਂ ‘ਤੇ ਖੜ੍ਹਾ ਸੀ, ਅਪ੍ਰੈਲ ਨਾਲੋਂ 3.7 ਪੁਆਇੰਟ ਜਾਂ 2.2 ਫੀਸਦੀ ਵੱਧ ਅਤੇ ਮਈ 2021 ਦੇ 39.7 ਅੰਕ ਤੋਂ 29.7 ਫੀਸਦੀ ਜ਼ਿਆਦਾ ਸੀ।
ਇਹ ਹਨ ਕੀਮਤਾਂ ਵਧਣ ਦਾ ਕਾਰਨ
ਮਈ ‘ਚ FAO ਦਾ ਕੀਮਤ ਸੂਚਕ ਅੰਕ 157.4 ਅੰਕ ‘ਤੇ ਰਿਹਾ, ਜੋ ਅਪ੍ਰੈਲ ਦੇ ਮੁਕਾਬਲੇ 0.6 ਫੀਸਦੀ ਘੱਟ ਹੈ। ਹਾਲਾਂਕਿ ਪਿਛਲੇ ਸਾਲ ਮਈ ਦੇ ਮੁਕਾਬਲੇ ਇਹ 22.8 ਫੀਸਦੀ ਜ਼ਿਆਦਾ ਹੈ। ਸੂਚਕਾਂਕ ਆਮ ਭੋਜਨ ਵਸਤੂਆਂ ਦੀ ਇੱਕ ਬਾਸਕਿਟ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਮਹੀਨਾਵਾਰ ਤਬਦੀਲੀਆਂ ਨੂੰ ਟਰੈਕ ਕਰਦਾ ਹੈ।
ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਦਾ ਕਹਿਣਾ ਹੈ ਕਿ ਪ੍ਰਮੁੱਖ ਨਿਰਯਾਤਕ ਦੇਸ਼ਾਂ ਵਿੱਚ ਫਸਲਾਂ ਦੀ ਸਥਿਤੀ ਬਾਰੇ ਚਿੰਤਾਵਾਂ ਦੇ ਵਿਚਕਾਰ ਭਾਰਤ ਦੇ ਨਿਰਯਾਤ ‘ਤੇ ਪਾਬੰਦੀਆਂ ਕਾਰਨ ਕਣਕ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ।
ਇਸ ਤੋਂ ਇਲਾਵਾ ਜੰਗ ਕਾਰਨ ਯੂਕਰੇਨ ਵਿੱਚ ਕਣਕ ਦੀ ਪੈਦਾਵਾਰ ’ਤੇ ਵੀ ਸ਼ੰਕਿਆਂ ਦੇ ਬੱਦਲ ਮੰਡਰਾ ਰਹੇ ਹਨ। ਇਸ ਕਾਰਨ ਕਣਕ ਦੇ ਰੇਟ ਵੀ ਵਧ ਰਹੇ ਹਨ, ਕਿਉਂਕਿ ਅੱਗੇ ਤੋਂ ਸਪਲਾਈ ਠੱਪ ਰਹਿਣ ਦੀ ਉਮੀਦ ਹੈ।






