ਮਾਨਸਾ-ਪੰਜਾਬ ਗਾਇਕ ਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ (Sidhu Moosewala) ਕਤਲਕਾਂਡ ਮਾਮਲੇ ਨਾਲ ਜੁੜੀ ਇੱਕ ਨਵੀਂ CCTV ਸਾਹਮਣੇ ਆਈ ਹੈ। ਹਮਲੇ ਤੋਂ 15 ਮਿੰਟ ਪਹਿਲਾਂ ਦੀ CCTV ਫੁਟੇਜ ਸਾਹਮਣੇ ਆਈ ਹੈ। ਸਿੱਧੂ ਮੂਸੇਵਾਲੇ ਦੇ ਘਰ ਦੀ CCTV ਹੈ। ਸ਼ਾਮ 5:15 ਵਜੇ ਸਿੱਧੂ ਮੂਸੇਵਾਲਾ ਘਰੋਂ ਨਿਕਲੇ ਸਨ ਤੇ ਫੁਟੇਜ ਚ ਦਿਖ ਰਿਹਾ ਹੈ ਕਿ ਜਦੋਂ ਮੂਸੇਵਾਲਾ ਘਰੋਂ ਨਿੱਕਲੇ ਤਾਂ ਘਰ ਦੇ ਬਾਹਰ ਕੁਝ ਲੋਕਾਂ ਨੇ ਮੂਸੇਵਾਲੇ ਨਾਲ ਸੈਲਫ਼ੀਆਂ ਲਈਆਂ।
ਕਤਲਕਾਂਡ ‘ਚ ਇੱਕ ਹੋਰ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ। ਮਾਨਸਾ ‘ਚ ਪੁਲਿਸ ਨੇ ਕਾਬੂ ਕੀਤਾ ਹੈ। ਸ਼ੂਟਰਾਂ ਨੂੰ ਗੱਡੀ ਦੇਣ ਵਾਲਾ ਸ਼ਖਸ ਕਾਬੂ ਕੀਤਾ ਗਿਆ ਹੈ। ਕੇਕੜਾ ਨਾਮ ਦੇ ਸ਼ਖਸ ਨੂੰ ਕਾਬੂ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸੂਤਰਾਂ ਮੁਤਾਬਕ 10 ਸ਼ਾਰਪ ਸ਼ੂਟਰਾਂ ਦੀ ਪਛਾਣ ਕੀਤੀ ਗਈ ਹੈ ਤੇ ਸਾਰੇ ਸ਼ਾਰਪ ਸ਼ੂਟਰ ਲਾਰੈਂਸ ਗੈਂਗ ਦੇ ਨੇ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹੋਰ ਸੂਬਿਆਂ ਦੇ ਨੇ ਸ਼ੂਟਰ। ਪੰਜਾਬ ਦੇ ਪੱਟੀ, ਹਰਿਆਣਾ ਦੇ ਫਤੇਹਾਬਾਦ ਅਤੇ ਸੋਨੀਪਤ ਸਮੇਤ ਹੋਰ ਸੂਬਿਆਂ ਦੇ ਸ਼ੂਟਰ ਹਨ।






