ਕੈਥਲ : ਹਰਿਆਣਾ ਦੇ ਕੈਥਲ ਜ਼ਿਲ੍ਹੇ ਵਿੱਚ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਹਰਬੰਸ ਅਤੇ ਉਸ ਦੇ ਮੁਨਸ਼ੀ ਅਨਿਲ ਨੂੰ ਮਕਾਨ ਦੀ ਫਰਦ ਦੇਣ ਦੇ ਨਾਂ ’ਤੇ ਦੋ ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਟੀਮ ਨੇ ਉਨ੍ਹਾਂ ਦੇ ਕਬਜ਼ੇ ‘ਚੋਂ ਦੋ ਹਜ਼ਾਰ ਦੀ ਰਿਸ਼ਵਤ ਦੀ ਰਾਸ਼ੀ ਵੀ ਬਰਾਮਦ ਕੀਤੀ ਹੈ। ਜਦੋਂ ਟੀਮ ਨੇ ਹੱਥ ਧੋਏ ਤਾਂ ਨੋਟਾਂ ‘ਤੇ ਲੱਗੇ ਕੈਮੀਕਲ ਕਾਰਨ ਪਾਣੀ ਦਾ ਰੰਗ ਲਾਲ ਹੋ ਗਿਆ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਟੀਮ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਸ਼ਹਿਰ ‘ਚ ਉਸ ਦੇ ਮਾਪਿਆਂ ਦੇ ਨਾਂ ‘ਤੇ ਮਕਾਨ ਹੈ। ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਉਕਤ ਮਕਾਨ ਦੀ ਕਾਪੀ ਲੈਣ ਲਈ ਉਹ ਪਟਵਾਰੀ ਹਰਬੰਸ ਨੂੰ ਮਿਲਿਆ। ਹਰਬੰਸ ਨੇ ਉਸ ਨੂੰ ਮੁਨਸ਼ੀ ਅਨਿਲ ਨਾਲ ਮਿਲਾਇਆ ਅਤੇ ਉਸ ਤੋਂ ਕਾਪੀ ਲੈਣ ਲਈ ਕਿਹਾ।
ਕੈਥਲ ਦੇ ਪੱਤੀ ਅਫਗਾਨ ਵਾਸੀ ਵਿਕਰਮ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਆਪਣੀ ਇਕ ਰਜਿਸਟਰੀ ਦਾ ਇੰਤਕਾਲ ਚੜਾਉਣਆ ਸੀ ਪਰ ਪਟਵਾਰੀ ਇਸ ਕੰਮ ਲਈ ਪੈਸਿਆਂ ਦੀ ਮੰਗ ਕਰ ਰਿਹਾ ਸੀ। ਇਸੇ ਲਈ ਅਜੇ ਤੱਕ ਇੰਤਕਾਲ ਨਹੀਂ ਚੜ੍ਹ ਸਕਿਆ। ਵਿਕਰਮ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਅੰਬਾਲਾ ਦੀ ਟੀਮ ਨੂੰ ਕੀਤੀ। ਵਿਜੀਲੈਂਸ ਟੀਮ ਨੇ ਪਟਵਾਰੀ ਹਰਵੰਸ ਅਤੇ ਉਸ ਦੇ ਸਹਾਇਕ ਅਨਿਲ ਕੁਮਾਰ ਨੂੰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ।
ਵਿਜੀਲੈਂਸ ਟੀਮ ਨੇ ਸ਼ਿਕਾਇਤਕਰਤਾ ਵਿਕਰਮ ਦੇ ਪੰਜ ਸੌ ਅਤੇ ਪੰਜ ਸੌ ਦੇ ਚਾਰ ਨੋਟਾਂ ਦੇ ਨੰਬਰ ਨੋਟ ਕਰਕੇ ਉਨ੍ਹਾਂ ‘ਤੇ ਕੈਮੀਕਲ ਲਗਾ ਦਿੱਤਾ। ਵਿਕਰਮ ਨੇ ਜਿਵੇਂ ਹੀ ਆਪਣੇ ਨਾਲ ਬੈਠੇ ਪਟਵਾਰੀ ਹਰਬੰਸ ਅਤੇ ਅਨਿਲ ਨੂੰ ਉਪਰੋਕਤ ਦੋ ਹਜ਼ਾਰ ਦੇ ਨੋਟ ਦਿੱਤੇ ਤਾਂ ਇਸ਼ਾਰਾ ਮਿਲਦੇ ਹੀ ਟੀਮ ਨੇ ਦੋਵਾਂ ਨੂੰ ਕਾਬੂ ਕਰ ਲਿਆ। ਟੀਮ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਉਕਤ ਦੋ ਹਜ਼ਾਰ ਦੀ ਨਕਦੀ ਵੀ ਬਰਾਮਦ ਕੀਤੀ। ਟੀਮ ਨੇ ਦੋਵਾਂ ਖ਼ਿਲਾਫ਼ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।






