ਪੰਜਾਬੀ ਗਾਇਕ ਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ(Sidhu Moosewala murder) ਵਿੱਚ ਗੈਂਗਸਟਰ ਲਾਰੇਂਸ ਬਿਸ਼ਨੋਈ (Gangster Lawrence Bishnoi)ਦਾ ਗੁਰਗਾ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਆਡੀਓ ਵਾਇਰਲ ਕਰਨ ਵਾਲਾ ਗੁਰਗਾ ਹੈ। ਗੰਗਾਨਗਰ ਵਿੱਚ ਰਾਜਸਥਾਨ ਪੁਲਿਸ ਨੇ ਗ੍ਰਿਫਤ ਵਿੱਚ ਲਿਆ ਹੈ।
ਦੂਜੇ ਪਾਸੇ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਚ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਲਾਂਕਿ ਸ਼ਾਰਪ ਸ਼ੂਟਰ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਨੇ। ਜੋ 8 ਮੁਲਜ਼ਮ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਨੇ ਕਤਲਕਾਂਡ ਚ ਉਹਨਾਂ ਦੀ ਭੂਮਿਕਾ ਵੀ ਦੱਸੀ ਹੈ।






