ਜੌਨ ਵਿਲੀਅਮ ਜੋ ਕੇ ਡੈਮੋਕਰੇਟਿਕ ਪਾਰਟੀ ਵਲੋਂ ਗਵਰਨਰ ਦੀ ਪ੍ਰਾਇਮਰੀ ਚੋਣ ਲੜ ਰਹੇ ਨੇ | ਪੰਜਾਬੀ ਕਮਿਊਨਿਟੀ ਦੇ ਲੀਡਰ ਮਨਿੰਦਰ ਸਿੰਘ ਹੈਪੀ ( ਸ਼ਹੀਦ ਭਗਤ ਸਿੰਘ ਐਸੋਸੀਏਸ਼ਨ) , ਕਰਮਜੀਤ ਸਿੰਘ ਧਾਲੀਵਾਲ , ਮਾਲਵਾ ਬ੍ਰਦਰਜ਼ ,ਚਰਨਜੀਤ ਸਿੰਘ , ਗੋਗੀ ਬਾਈ ਜੀ ਨੇ ਪਰਸਨਲ ਤੌਰ ਤੇ ਮੀਟਿੰਗ ਕੀਤੀ | ਮੀਟਿੰਗ ਤੋਂ ਬਾਦ ਸਿੱਖ ਕੌਮ ਨੂੰ ਵਿਦੇਸ਼ਾਂ ਵਿੱਚ ਖਾਸ ਕਰ ਕੇ ਨਿਊ ਯਾਰਕ ਸਿਟੀ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਾਇਆ ਜਿੱਥੇ ਉਨਾ ਨੇ ਜਵਾਨੀ ਦੀ ਫੰਡ ਰੇਸਿੰਗ ਕਰ ਕੇ ਉਨਾ ਦੀ ਫਾਇਨੈਨਸ਼ੀਅਲ ਮੱਦਦ ਕਰਨ ਦਾ ਵਾਦਾ ਕੀਤਾ ਉਥੇ ਹੀ ਕਰਮਜੀਤ ਸਿੰਘ ਧਾਲੀਵਾਲ ਨੇ ਕਿਹਾ ਕੇ ਵੋਟਾਂ ਦੇ ਪੱਖੋਂ ਵੀ ਹਰ ਹਾਲਤ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰ ਕੇ ਜਵਾਨੀ ਦੀ ਕੰਪੈਨ ਨੂੰ ਅੱਗੇ ਤੱਕ ਲਿਆਂਦਾ ਜਾਵੇ ਗਾ ਤਾ ਕੇ ਆਉਣ ਵਾਲੇ ਟਾਈਮ ਦੇ ਵਿਚ ਸਾਡੇ ਜੋ ਵੀ ਮੁੱਦੇ ਨੇ ਅਸੀ ਉਨਾ ਨੂੰ ਸਟੇਟ ਲੈਵਲ ਤੇ ਗਵਰਨਰ ਦੇ ਰਹੀ ਚੁੱਕ ਸਕੀਏ | ਕਰਮਜੀਤ ਸਿੰਘ ਧਾਲੀਵਾਲ ਦੇ ਸਟੋਰ ਤੇ ਪਹੁੰਚੇ ਜਵਾਨੀ ਨੇ ਉਨਾ ਨੂੰ ਵਾਦਾ ਕੀਤਾ ਕੇ ਜੇ ਉਹ ਨਾਂ ਵੀ ਇਲੈਕਟ ਹੁੰਦੇ ਨੇ ਤਾਂ ਵੀ ਉਹ ਪੰਜਾਬੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਹਰ ਹਾਲਤ ਵਿੱਚ ਚੁੱਕਣ ਗੇ ਤੇ ਹਰ ਜਗ੍ਹਾ ਤੇ ਜਿੱਥੇ ਵੀ ਕਿਤੇ ਪੰਜਾਬੀ ਭਈਚਾਰੇ ਨੂੰ ਉਨਾ ਦੀ ਲੋੜ ਹਾਉਗੀ ਉਹ ਹਰ ਤਰਾ ਦੀ ਹੈਲਪ ਕਰਨ ਗੇ | ਕਰਮਜੀਤ ਸਿੰਘ ਧਾਲੀਵਾਲ , ਚਰਨਜੀਤ ਸਿੰਘ ਚੰਨੀ ਅਤੇ ਮਨਿੰਦਰ ਸਿੰਘ ਹੁਨਾ ਨੇ ਅਪੀਲ ਕੀਤੀ ਪੰਜਾਬੀ ਕਮਿਊਨਿਟੀ ਨੂੰ ਤੁਸੀ ਆਉਣ ਵਾਲੀ 28 ਤਰੀਕ ਨੂੰ ਪ੍ਰਾਇਮਰੀ ਚੋਣਾਂ ਵਿੱਚ ਜੋਹਨ ਵਿਲੀਅਮ ਨੂੰ ਵੋਟਾਂ ਪਾ ਕੇ ਪ੍ਰਾਇਮਰੀ ਵਿੱਚੋ ਜਿਤਾਯੋ ਤਾਂ ਜ਼ੋ ਅੱਗੇ ਜਾ ਕੇ ਏਹੇ ਗਵਰਨਰ ਵਾਸਤੇ ਚੋਣ ਲੜ ਸਕਣ ਤੇ ਪੰਜਾਬੀ ਭਾਈ ਚਾਰੇ ਦੀਆਂ ਮੁਸ਼ਕਲਾਂ ਨੂੰ ਹੱਲ ਕਰ ਸਕਣ |
ਕੁਝ ਖਾਸ ਤਸਵੀਰਾਂ








