ਪਾਣੀ ਹੈ, ਕੱਲ੍ਹ ਹੈ। ਜੇਕਰ ਕੱਲ ਨੂੰ ਦੇਖਣਾ ਹੈ ਤਾਂ ਅੱਜ ਤੋਂ ਸ਼ੁਰੂਆਤ ਕਰਨੀ ਪਵੇਗੀ। ਚਿੰਤਾ ਦਾ ਵਿਸ਼ਾ ਹੈ ਕਿ ਪਾਣੀ ਦੇ ਸੋਮਿਆਂ ਦੀ ਵੱਧ ਤੋਂ ਵੱਧ ਲੁੱਟ ਤੇ ਸਾਂਭ ਸੰਭਾਲ ਦੀ ਘਾਟ ਕਾਰਨ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਪੰਜਾਬ ਵਿਚ 150 ਬਲਾਕਾਂ ਵਿੱਚੋਂ 117 ਬਲਾਕ ਡਾਰਕ ਜ਼ੋਨ ਵਿਚ ਆ ਗਏ ਹਨ। ਇਸ ਕਾਰਨ ਇਨ੍ਹਾਂ ਇਲਾਕਿਆਂ ਵਿਚ 120 ਤੋਂ 150 ਫੁੱਟ ਤਕ ਪਾਣੀ ਆ ਰਿਹਾ ਹੈ, ਜਿਸ ਕਾਰਨ ਵਿਗਿਆਨੀਆਂ ਦੀ ਭਵਿੱਖ ਨੂੰ ਲੈ ਕੇ ਚਿੰਤਾ ਵਧ ਗਈ ਹੈ।
ਇਸ ਦੌਰਾਨ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਵਿਗਿਆਨੀਆਂ ਵੱਲੋਂ ਕੀਤੀ ਪਹਿਲਕਦਮੀ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਯੂਨੀਵਰਸਿਟੀ ਦੇ ਭੂਮੀ ਤੇ ਜਲ ਇੰਜਨੀਅਰਿੰਗ ਵਿਭਾਗ ਵੱਲੋਂ ਨੇ ਖ਼ਾਸ ਪ੍ਰਾਜੈਕਟ ਤਹਿਤ ਅਣਵਰਤੇ ਖੂਹਾਂ ਨੂੰ ਮੁਡ਼ ਸੁਰਜੀਤ ਕਰ ਕੇ ਮੀਂਹ ਦੇ ਪਾਣੀ ਦੀ ਸੰਭਾਲ ਕੀਤੀ ਜਾ ਰਹੀ ਹੈ। ਇਸ ਦੀ ਸ਼ੁਰੂਆਤ ਯੂਨੀਵਰਸਿਟੀ ਕੈਂਪਸ ਤੋਂ ਕੀਤੀ ਗਈ ਹੈ।
ਪੀਏਯੂ ਵਿੱਚ ਸਿੰਚਾਈ ਜਲ ਪ੍ਰਬੰਧ ਬਾਰੇ ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰੋਜੈਕਟ ਦੇ ਮੁੱਖ ਵਿਗਿਆਨੀ ਡਾ. ਰਾਜਨ ਕੁਮਾਰ ਅਗਰਵਾਲ ਦਾ ਕਹਿਣਾ ਹੈ ਕਿ ਪੀਏਯੂ ਵਿਚ ਸੱਤ ਖੂਹ ਸਨ, ਜਿਨ੍ਹਾਂ ਨੂੰ ਕਈ ਸਾਲ ਪਹਿਲਾਂ ਮਿੱਟੀ ਨਾਲ ਭਰ ਕੇ ਬੰਦ ਕਰ ਦਿੱਤਾ ਗਿਆ ਸੀ। ਅਸੀਂ ਉਨ੍ਹਾਂ ਖੂਹਾਂ ਵਿੱਚੋਂ ਮਿੱਟੀ ਕੱਢ ਕੇ ਸਾਫ਼ ਕੀਤੀ। ਅਸੀਂ ਸਾਰੇ ਖੂਹਾਂ ਨੂੰ ਉਸ ਪੱਧਰ ਤਕ ਖਾਲੀ ਕਰ ਦਿੱਤਾ ਜਿੱਥੋਂ ਰੇਤ ਦੇ ਬੈੱਡ ਦਿਖਾਈ ਦਿੰਦੇ ਸਨ। ਇਸ ਤੋਂ ਬਾਅਦ ਅਸੀਂ ਉਸ ਵਿਚ ਚਾਰ ਤੋਂ ਛੇ ਇੰਚ ਤਕ ਪੁਰਾਣੀਆਂ ਇੱਟਾਂ ਦੇ ਟੁਕਡ਼ਿਆਂ ਦੀ ਪਰਤ ਵਿਛਾ ਦਿੱਤੀ ਹੈ। ਇਸ ਤੋਂ ਬਾਅਦ ਖੂਹ ਦੇ ਕੋਲ ਟੋਆ ਪੁੱਟ ਕੇ ਖੂਹ ਨਾਲ ਜੋਡ਼ ਦਿੱਤਾ ਗਿਆ। ਫਿਰ ਟੋਏ ਤੋਂ ਵੱਡੀ ਪਾਈਪ ਉਸ ਦੇ ਆਲੇ ਦੁਆਲੇ ਖੇਤਾਂ ਵਿਚ ਪਾਈ। ਖੂਹ ਨੂੰ ਉੱਪਰੋਂ ਢੱਕ ਦਿੱਤਾ ਤਾਂ ਜੋ ਕਿਸੇ ਦੇ ਡਿੱਗਣ ਦਾ ਖ਼ਤਰਾ ਨਾ ਰਹੇ।
ਇਸ ਦੇ ਰੱਖ-ਰਖਾਅ ’ਤੇ ਕਰੀਬ 10 ਹਜ਼ਾਰ ਰੁਪਏ ਖ਼ਰਚ ਹੋਏ ਹਨ। ਫਿਰ ਖੇਤ ਵਿਚ ਡਿੱਗਦੇ ਮੀਂਹ ਦੇ ਪਾਣੀ ਨੂੰ ਖੂਹ ਵਿਚ ਪਾਈਪਾਂ ਰਾਹੀਂ ਬਚਾਉਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਅਸੀਂ ਲਗਭਗ ਪੰਜ ਸਾਲਾਂ ਤਕ ਮੀਂਹ ਦੇ ਪਾਣੀ ਨਾਲ ਜ਼ਮੀਨੀ ਪਾਣੀ ਦੀ ਗੁਣਵੱਤਾ ਦੀ ਜਾਂਚ ਕੀਤੀ। ਅਸੀਂ ਦੇਖਿਆ ਕਿ ਮੀਂਹ ਦੇ ਪਾਣੀ ਕਾਰਨ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਵਿਚ ਸੁਧਾਰ ਹੋਇਆ ਹੈ ਤੇ ਧਰਤੀ ਹੇਠ ਪਾਣੀ ਦਾ ਪੱਧਰ ਦੋ ਫੁੱਟ ਤੱਕ ਉੱਪਰ ਆ ਗਿਆ ਹੈ। ਪਹਿਲਾਂ ਇੱਥੇ 110 ਫੁੱਟ ਦੀ ਡੂੰਘਾਈ ’ਤੇ ਪਾਣੀ ਮਿਲਦਾ ਸੀ, ਜੋ ਹੁਣ 108 ਫੁੱਟ ’ਤੇ ਪਾਇਆ ਜਾ ਰਿਹਾ ਹੈ।
ਇਸ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਿਖਲਾਈ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਦਹਾਕੇ ਪਹਿਲਾਂ ਪੀਏਯੂ ਦੇ ਸਹਿਯੋਗ ਨਾਲ ਆਪਣੇ ਘਰਾਂ ਜਾਂ ਖੇਤਾਂ ਵਿਚ ਖੂਹੀਆਂ ਦੀ ਸਫ਼ਾਈ ਕਰਵਾ ਕੇ ਕਿਸਾਨਾਂ ਨੂੰ ਬਾਰਿਸ਼ ਬਾਰੇ ਜਾਗਰੂਕ ਕਰ ਰਹੇ ਹਾਂ। ਵਾਟਰ ਹਾਰਵੈਸਟਿੰਗ, ਸਟੋਰੇਜ ਤੇ ਜ਼ਮੀਨੀ ਪਾਣੀ ਰੀਚਾਰਜ ਤੇ ਵਾਧੇ ਲਈ ਕਰੋ ਸਿਖਲਾਈ ਕੈਂਪ ਵਿਚ ਅਸੀਂ ਉਨ੍ਹਾਂ ਨੂੰ ਦੱਸ ਰਹੇ ਹਾਂ ਕਿ ਖੇਤਾਂ ਵਿਚ ਜਮ੍ਹਾਂ ਹੋਣ ਵਾਲੇ ਵਾਧੂ ਬਰਸਾਤੀ ਪਾਣੀ ਨੂੰ ਕਿਵੇਂ ਅਣਵਰਤੇ ਖੂਹਾਂ ਵਿਚ ਪਾਈਪ ਰਾਹੀਂ ਸਟੋਰ ਕੀਤਾ ਜਾ ਸਕਦਾ ਹੈ। ਇਸ ਦੀ ਤਕਨੀਕ ਬਹੁਤ ਸਸਤੀ ਹੈ।
13 ਹਜ਼ਾਰ ਪਿੰਡਾਂ ’ਚ ਦੋ ਲੱਖ ਤੋਂ ਵੱਧ ਖੂਹ
ਪੰਜਾਬ ਵਿਚ ਕਰੀਬ 13 ਹਜ਼ਾਰ ਪਿੰਡ ਹਨ, ਜਿਨ੍ਹਾਂ ਵਿਚ ਦੋ ਲੱਖ ਤੋਂ ਵੱਧ ਖੂਹ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਖੂਹ ਮਿੱਟੀ ਤੇ ਰਹਿੰਦ-ਖੂੰਹਦ ਨਾਲ ਭਰੇ ਹੋਏ ਹਨ। ਪੰਜਾਬ ਵਿਚ ਹਰ ਸਾਲ ਅੌਸਤਨ 65 ਸੈਂਟੀਮੀਟਰ ਮੀਂਹ ਪੈਂਦਾ ਹੈ। ਇਸ ਵਿੱਚੋਂ 30 ਤੋਂ 40 ਫੀਸਦੀ ਬਰਸਾਤੀ ਪਾਣੀ ਦੀ ਬਰਬਾਦੀ ਹੁੰਦੀ ਹੈ।
ਜੇ ਅਜਿਹਾ ਨਾ ਕੀਤਾ ਗਿਆ ਤਾਂ 2050 ਤਕ 1000 ਫੁੱਟ ਤਕ ਵੀ ਪਾਣੀ ਨਹੀਂ ਮਿਲੇਗਾ
ਡਾ. ਰਾਜਨ ਦਾ ਕਹਿਣਾ ਹੈ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ 54 ਸੈਂਟੀਮੀਟਰ ਦੀ ਦਰ ਨਾਲ ਹੇਠਾਂ ਜਾ ਰਿਹਾ ਹੈ। ਮੱਧ ਪੰਜਾਬ ਭਾਵ ਮੋਗਾ, ਬਰਨਾਲਾ, ਸੰਗਰੂਰ, ਪਟਿਆਲਾ, ਲੁਧਿਆਣਾ ਵਿਚ ਪ੍ਰਤੀ ਸਾਲ ਇਕ ਮੀਟਰ ਤਕ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਟਰਲ ਗਰਾਊਂਡ ਵਾਟਰ ਬੋਰਡ, ਨਾਰਥ ਵੈਸਟ ਰੀਜਨ, ਚੰਡੀਗਡ਼੍ਹ ਤੇ ਗਰਾਊਂਡ ਵਾਟਰ ਮੈਨੇਜਮੈਂਟ ਸਰਕਲ, ਜਲ ਸਰੋਤ ਵਿਭਾਗ, ਪੰਜਾਬ ਵੱਲੋਂ ਸਾਲ 2017 ਵਿਚ ਕੀਤੇ ਗਏ ਮੁਲਾਂਕਣ ਮੁਤਾਬਕ ਅਗਲੇ ੀਹ ਤੋਂ ਤੀਹ ਸਾਲਾਂ ਪਿੱਛੋਂ ਪੰਜਾਬ ਵਿਚ 1000 ਫੁੱਟ ਡੂੰਘਾਈ ਤਕ ਪਾਣੀ ਮਿਲਣਾ ਮੁਸ਼ਕਲ ਹੋ ਜਾਵੇਗਾ।






