ਅੰਮ੍ਰਿਤਸਰ ਦੇ 100 ਫੁੱਟੀ ਰੋਡ ਤੇ ਵਾਪਰੀ ਕਤਲ ਦੀ ਵਾਰਦਾਤ ਵਿੱਚ ਪੁਲਿਸ ਨੇ 2 ਹੋਰ ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ। ਮੁੱਖ ਮੁਲਜ਼ਮ ਚਰਨਜੀਤ ਬੱਬਾ ਤੋਂ ਬਾਅਦ ਉਸਦਾ ਭਰਾ ਗੁਰਦੀਪ ਸਿੰਘ ਰਿੰਪੀ ਵੀ ਪੁਲਿਸ ਅੜਿਕੇ ਆਇਆ ਹੈ। ਰਿੰਪੀ ਦੇ ਨਾਲ ਪੁਲਿਸ ਨੇ ਗੁਰਦੀਪ ਸਿੰਘ ਨੋਨਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਬੀਤੇ ਦਿਨੀ ਕੌਂਸਲਰ ਦੇ ਪੁੱਤਰ ਬੱਬਾ ਵੱਲੋਂ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਥਾਣਾ ਬੀ ਡਿਵੀਜ਼ਨ ਦੇ ਇਲਾਕੇ ’ਚ ਮੌਜੂਦਾ ਕਾਂਗਰਸੀ ਕੌਂਸਲਰ ਦੇ ਪੁੱਤਰ ਚਰਨਦੀਪ ਸਿੰਘ ਬਾਬਾ ਨੇ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੀ ਪਛਾਣ ਗੁਰਪ੍ਰਤਾਪ ਰਾਜਾ ਵਜੋਂ ਹੋਈ ਹੈ। ਇਸ ਘਟਨਾ ’ਚ ਮ੍ਰਿਤਕ ਨੌਜਵਾਨ ਦਾ ਇਕ ਸਾਥੀ ਵੀ ਜ਼ਖ਼ਮੀ ਹੋਇਆ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੱਬਾ ਅੰਮ੍ਰਿਤਸਰ ਦੇ ਵਾਰਡ ਨੰਬਰ 45 ਦੀ ਦਲਬੀਰ ਕੌਰ ਦਾ ਪੁੱਤਰ ਹੈ। ਦਲਬੀਰ ਕੌਰ ਨੇ ਪਿਛਲੀ ਵਾਰ ਕਾਂਗਰਸ ਨਾਲ ਮਿਲ ਕੇ ਚੋਣ ਲੜੀ ਸੀ। ਦਲਬੀਰ ਕੌਰ ਅਤੇ ਬੱਬਾ ਦੋਵੇਂ ਹੀ ਨਵਜੋਤ ਸਿੰਘ ਸਿੱਧੂ ਦੇ ਕਾਫੀ ਕਰੀਬੀ ਮੰਨੇ ਜਾਂਦੇ ਰਹੇ ਹਨ ਪਰ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਜਿੱਤ ਹੋਣ ਤੋਂ ਬਾਅਦ ਉਕਤ ਕੌਂਸਲਰ ‘ਆਪ’ ’ਚ ਸ਼ਾਮਲ ਹੋ ਗਿਆ ਸੀ।





