ਰਾਮਪੁਰਾ ਫੂਲ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਮੁੱਖ ਮੰਤਰੀ ਬਣ ਗਏ ਤੇ ਉਹਨਾਂ ਦੇ ਲੋਕ ਸਭਾ ਤੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਸੰਗਰੂਰ ਤੋਂ ਲੋਕ ਸਭਾ ਲਈ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ।
ਇਸ ਚੋਣ ਨੂੰ ਲੈ ਕੇ ਜਿਥੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਪੂਰੀ ਸਰਗਰਮੀ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ, ਉਥੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਆਪ ਦੇ ਵਿਧਾਇਕ ਤੇ ਪ੍ਰਸਿੱਧ ਲੋਕ ਗਾਇਕ ਬਲਕਾਰ ਸਿੱਧੂ ਨੇ ਆਪਣੀ ਸਮੁੱਚੀ ਟੀਮ ਨਾਲ ਚੋਣ ਪ੍ਰਚਾਰ ਝੰਡੇ ਗੱਡੇ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਆਪਣੀ ਸਮੁੱਚੀ ਟੀਮ ਨਾਲ ਬਰਨਾਲਾ ਅਤੇ ਧੂਰੀ ਹਲਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।
ਉਨ੍ਹਾਂ ਆਮ ਆਦਮੀ ਪਾਰਟੀ ਦੇ ਸੰਗਰੂਰ ਲੋਕ ਸਭਾ ਲਈ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਕਸਬਾ ਧਨੌਲਾ ਵਿਖੇ ਡੋਰ ਨੂੰ ਡੋਰ ਚੋਣ ਪ੍ਰਚਾਰ ਕੀਤਾ ਤੇ ਜਿਥੇ ਉਹਨਾਂ ਨੂੰ ਲੋਕਾਂ ਦਾ ਭਰਭੂਰ ਸਮਰਥਨ ਮਿਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਥਾਂ ਉਤੇ ਲੋਕ ਚਾਹੁੰਦੇ ਹਨ ਕਿ ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਦਾ ਹੀ ਉਮੀਦਵਾਰ ਚੋਣ ਜਿੱਤ ਕੇ ਦਿੱਲੀ ਪਾਰਲੀਮੈਂਟ ਵਿੱਚ ਪਹੁੰਚੇ ਤਾਂ ਕਿ ਪੰਜਾਬ ਦੇ ਮੁੱਦਿਆ ਦੀ ਗੱਲ ਹੋ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਛੱਤਰ ਸਿੰਘ ਸਿੱਧੂ, ਟਰੱਕ ਯੂਨੀਅਨ ਰਾਮਪੁਰਾ ਫੂਲ ਦਾ ਪ੍ਰਧਾਨ ਸਤਵਿੰਦਰ ਸਿੰਘ ਪੰਮਾ, ਰਵੀ ਸਿੰਗਲਾ ਕਾਲਾ ਭੁੱਚੋ ਮੰਡੀ, ਰਮੇਸ਼ ਕੁਮਾਰ ਬਿੱਟੂ,ਬੂਟਾ ਸਿੰਘ ਮੈਂਬਰ, ਕਾਲਾ ਰਾਮਪੁਰਾ, ਕੁਲਦੀਪ ਸਿੰਘ ਸੋਹੀ, ਰਾਜਨ, ਆਸ਼ੂ ਮੱਕੜ, ਸੀਰਾ ਮੱਲੂਆਣਾ (ਨਿੱਜੀ ਸਹਾਇਕ ਐਮਐਲਏ) ਮੁਕੇਸ਼, ਬੂਟਾ ਸਿੰਘ ਜਲਾਲ, ਰੌਬੀ ਬਰਾੜ ਜਗਤਾਰ ਸਿੰਘ ਜਲਾਲ, ਮਨੀ ਸਿੰਗਲਾ, ਹੈਪੀ ਮਹਿਰਾਜ, ਰੇਸ਼ਮ ਸੁੱਖੀ ਮੱਲੂਆਣਾ ਅਤੇ ਰਸਟੀ ਕੁਮਾਰ ਆਦਿ ਹਾਜ਼ਰ ਸਨ।






