ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਅੰਕਿਤ ਸਿਰਸਾ ਨੂੰ ਲੈ ਕੇ ਦਿੱਲੀ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਅੰਕਿਤ ਸਿਰਸਾ ਨੇ ਨੇੜੇ ਜਾ ਕੇ ਮੂਸੇਵਾਲਾ ‘ਤੇ ਫਾਇਰਿੰਗ ਕੀਤੀ ਸੀ। ਅੰਕਿਤ ਨੇ ਦੋਵੇਂ ਹੱਥਾਂ ਨਾਲ ਗੋਲ਼ੀਆਂ ਚਲਾਈਆਂ ਸੀ। ਇਹ ਸ਼ੂਟਰ ਇੱਕ ਥਾਂ ‘ਤੇ ਦੋ ਦਿਨ ਤੋਂ ਵੱਧ ਨਹੀਂ ਠਹਿਰਦੇ ਸੀ। ਸ਼ੂਟਰਾਂ ਨੇ ਕਰੀਬ 35 ਟਿਕਾਣੇ ਬਦਲੇ। ਕਤਲ ਤੋਂ ਪਹਿਲਾਂ ਅੰਕਿਤ ਨੇ ਗੋਲ਼ੀਆਂ ਨਾਲ ‘ਸਿੱਧੂ ਮੂਸੇਵਾਲਾ’ ਲਿਖ ਕੇ ਫੋਟੋ ਖਿੱਚੀ ਸੀ। ਅੰਕਿਤ ਸਿਰਸਾ ਇਸ ਕਤਲਕੇਸ ਚ ਸਭ ਤੋਂ ਘੱਟ ਉਮਰ ਦਾ ਮੁਲਜ਼ਮ ਹੈ। ਉਸ ਦੀ ਉਮੀਰ ਕਰੀਬ ਸਾਢੇ 18 ਸਾਲ ਹੈ।
ਦੱਸ ਦੇਈਏ ਕਿ ਸ਼ਾਰਪ ਸ਼ੂਟਰ ਅੰਕਿਤ ਸਿਰਸਾ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪਿਸਟਲ ਅਤੇ ਪੰਜਾਬ ਪੁਲਿਸ ਦੀਆਂ ਤਿੰਨ ਵਰਦੀਆਂ ਵੀ ਬਰਾਮਦ ਕੀਤੀਆਂ ਹਨ। ਸ਼ੂਟਰ ਪੁਲਿਸ ਦੀ ਵਰਦੀ ‘ਚ ਭੱਜਣ ਦੀ ਫਿਰਾਕ ‘ਚ ਸੀ। ਰਾਜਸਥਾਨ ਦੀ ਚੁਰੂ ਪੁਲਿਸ ਦੀ ਟੀਮ ਵੀ ਪਿਛਲੇ ਕੁਝ ਸਮੇਂ ਤੋਂ ਮੁਲਜ਼ਮ ਸ਼ੂਟਰ ਅੰਕਿਤ ਦੀ ਭਾਲ ਕਰ ਰਹੀ ਸੀ, ਉੱਥੇ ਅੰਕਿਤ ਦੇ ਖਿਲਾਫ ਚੁਰੂ ‘ਚ ਦੋ ਲੋਕਾਂ ਨੂੰ ਬੇਹੱਦ ਦਰਦਨਾਕ ਤਰੀਕੇ ਨਾਲ ਮਾਰਨ ਦਾ ਇਲਜ਼ਾਮ ਹੈ।
‘ਸਚਿਨ ਭਿਵਾਨੀ ਨੇ ਸ਼ੂਟਰਾਂ ਦੀ ਮਦਦ ਕੀਤੀ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ HGS Dhaliwal ਨੇ ਪ੍ਰੈਸ ਕਾਨਫੰਰਸ ਕੀਤੀ ਤੇ ਵੱਡੇ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕੀਤਾ ਗਿਆ। 19 ਜੂਨ ਨੂੰ ਪ੍ਰਿਆਵਰਤ ਫੌਜੀ, ਕਸ਼ਿਸ਼ ਤੇ ਕੇਸ਼ਵ ਨੂੰ ਗ੍ਰਿਫ਼ਤਾਰ ਕੀਤਾ ਅਤੇ ਕੇਸ਼ਵ ਨੇ ਮੂਸੇਵਾਲਾ ਦੀ ਰੇਕੀ ਕੀਤੀ ਸੀ। ਮੱਧ ਪ੍ਰਦੇਸ਼, ਗੁਜਰਾਤ, ਝਾਰਖੰਡ, ਉੱਤਰ ਪ੍ਰਦੇਸ਼, ਹਰਿਆਣਾ ਤੇ ਦਿੱਲੀ ‘ਚ ਰੇਡ ਕੀਤੀ। ਕੱਲ੍ਹ ਰਾਤ 11 ਵਜੇ ਅੰਕਿਤ ਸੇਰਸਾ ਨੂੰ ਗ੍ਰਿਫ਼ਤਾਰ ਕੀਤਾ। ਅੰਕਿਤ ਨੇ ਦੋਵੇਂ ਹੱਥਾਂ ਨਾਲ ਫਾਇਰਿੰਗ ਕੀਤੀ ਸੀ। ਸਚਿਨ ਭਿਵਾਨੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
HGS Dhaliwal ਨੇ ਕਿਹਾ ਕਿ ਸਚਿਨ ਭਿਵਾਨੀ ਨੇ ਸ਼ੂਟਰਾਂ ਨੂੰ ਮਦਦ ਕੀਤੀ। ਉਕਲਾਣਾ ਮੰਡੀ, ਸਿਰਸਾ ਤੇ ਫਤੇਹਾਬਾਦ ‘ਚ ਰੁੱਕੇ। ਕਪਿਲ ਪੰਡਿਤ ਨੇ ਵੀ ਮੇਨ ਰੋਲ ਪਲੇਅ ਕੀਤਾ। ਉਨ੍ਹਾਂ ਨੇ ਕਿਹਾ ਕਿ ਸ਼ੂਟਰਾਂ ਨੂੰ ਗੈਂਗਸਟਰ ਗੋਲਡੀ ਬਰਾੜ ਤੋਂ ਨਿਰਦੇਸ਼ ਮਿਲ ਰਹੇ ਸਨ

ਸ਼ੂਟਰ ਅੰਕਿਤ ਅਤੇ ਕਪਿਲ ਪੰਡਿਤ ਦੀ ਫੋਟੋ।
ਬੀਤੀ ਰਾਤ ਜਦੋਂ ਅੰਕਿਤ ਨੂੰ ਦਿੱਲੀ ‘ਚ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਕਪਿਲ ਨੂੰ ਮਿਲਣ ਆਇਆ ਸੀ ਪਰ ਜਦੋਂ ਤੱਕ ਸਪੈਸ਼ਲ ਸੈੱਲ ਦੀ ਟੀਮ ਨੇ ਕਪਿਲ ਨੂੰ ਗ੍ਰਿਫਤਾਰ ਕੀਤਾ, ਉਦੋਂ ਤੱਕ ਕਪਿਲ ਮੌਕੇ ਤੋਂ ਫਰਾਰ ਹੋ ਚੁੱਕਾ ਸੀ।

ਸ਼ੂਟਰ ਅੰਕਿਤ ਬੀਤੀ ਰਾਤ ਨੋਇਡਾ ਵਿੱਚ ਇੱਕ ਹੋਰ ਮੁਲਜ਼ਮ ਕਪਿਲ ਪੰਡਿਤ ਨੂੰ ਮਿਲਣ ਵਾਲਾ ਸੀ, ਇਹ ਲੋਕ ਨੋਇਡਾ (ਉੱਤਰ ਪ੍ਰਦੇਸ਼) ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਲਈ ਜੁਟੇ ਹੋਏ ਸਨ।
ਸ਼ੂਟਰਾਂ ਨੂੰ ਪਨਾਹ ਦੇਣ ਵਾਲਾ ਸਚਿਨ ਚੌਧਰੀ ਵੀ ਕਾਬੂ ਕੀਤਾ ਹੈ। ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ਤੋਂ ਗ੍ਰਿਫ਼ਤਾਰੀ ਹੋਈ ਹੈ। ਦੋ ਪਿਸਟਲ ਅਤੇ ਕਾਰਤੂਸ ਬਰਾਮਦ ਹੋਏ ਹਨ। ਡੌਂਗਲ ਅਤੇ ਸਿਮ ਦੇ ਸਣੇ ਦੋ ਮੋਬਾਈਲ ਬਰਾਮਦ ਹੋਏ ਹਨ। ਪਹਿਲਾਂ ਸ਼ਾਰਪ ਸ਼ੂਟਰ ਪ੍ਰਿਅਵਰਤ ਫੌਜੀ ਤੇ ਕਸ਼ਿਸ਼ ਗ੍ਰਿਫ਼ਤਾਰ ਕੀਤੇ ਗਏ ਹਨ।
ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਸ਼ਾਮਲ ਗ੍ਰਿਫਤਾਰ ਸ਼ੂਟਰ ਅੰਕਿਤ ਤੋਂ 3 ਪੰਜਾਬ ਪੁਲਿਸ ਦੀਆਂ ਵਰਦੀਆਂ ਬਰਾਮਦ ਕੀਤੀਆਂ ਹਨ। ਸਪੈਸ਼ਲ ਸੈੱਲ ਦੇ ਸੀਨੀਅਰ ਅਧਿਕਾਰੀ ਪਹਿਲਾਂ ਹੀ ਖੁਲਾਸਾ ਕਰ ਚੁੱਕੇ ਹਨ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਅੰਜਾਮ ਦੇਣ ਤੋਂ ਪਹਿਲਾਂ ਓਪਰੇਸ਼ਨ ਨੰਬਰ ਇਕ ਸੀ- ਜਿਸ ਵਿੱਚ ਪੰਜਾਬ ਪੁਲਿਸ ਦੀ ਪਹਿਰਾਵੇ ‘ਚ ਸ਼ੂਟਰ ਸਿੱਧੂ ਮੂਸੇਵਾਲਾ ਦੇ ਘਰ ਜਾਣਗੇ, ਉਸ ਤੋਂ ਬਾਅਦ ਕਤਲੇਆਮ ਨੂੰ ਅੰਜਾਮ ਦਿੱਤਾ ਜਾਵੇਗਾ, ਪਰ ਸਿੱਧੂ ਮੂਸੇਵਾਲਾ ਦੇ ਨਾਲ ਕਾਫੀ ਸੁਰੱਖਿਆ ਪ੍ਰਬੰਧਾਂ ਕਾਰਨ ਉਹ ਪਲਾਨ ਰੱਦ ਕਰ ਦਿੱਤਾ ਗਿਆ।






