ਚੰਡੀਗੜ੍ਹ: Chandigarh News: ਸਿਟੀ ਬਿਊਟੀਫੁੱਲ ‘ਚ ਅੱਜ ਇੱਕ ਵੱਡਾ ਹਾਦਸਾ ਵਾਪਰਿਆ ਹੈ। ਸੈਕਟਰ-9 ਦੇ ਕਾਰਮਲ ਕਾਨਵੈਂਟ ਸਕੂਲ (Carmel convent School) ਵਿੱਚ ਸਵੇਰੇ ਇੱਕ ਵੱਡਾ ਦਰੱਖਤ ਡਿੱਗ ਪਿਆ। ਦਰੱਖਤ ਡਿੱਗਣ ਨਾਲ ਕਈ ਬੱਚੇ ਪ੍ਰਭਾਵਿਤ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ 1 ਬੱਚੀ ਦੀ ਮੌਤ (one Student Killed by tree fall) ਹੋ ਗਈ ਹੈ, ਜਦਕਿ 19 ਸਕੂਲੀ ਬੱਚੇ ਜ਼ਖਮੀ ਹੋਏ ਹਨ। ਮ੍ਰਿਤਕ ਬੱਚੀ ਦੀ ਪਛਾਣ ਹਿਰਾਕਸ਼ੀ ਵੱਜੋ ਹੋਈ ਹੈ। ਇਨ੍ਹਾਂ ਵਿਚੋਂ 4 ਬੱਚਿਆਂ ਨੂੰ ਅਤਿ ਗੰਭੀਰ ਹਾਲਤ ਦੇ ਚਲਦਿਆਂ ਪੀਜੀਆਈ ਰੈਫਰ ਕੀਤਾ ਗਿਆ ਹੈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਕੂਲ ਵਿੱਚ ਦੁਪਹਿਰ ਦੇ ਖਾਣੇ ਦਾ ਸਮਾਂ ਸੀ ਅਤੇ ਇਸ ਵੱਡੇ ਦਰੱਖਤ ਕੋਲ ਕਈ ਬੱਚੇ ਖੇਡ ਰਹੇ ਸਨ। ਫਿਰ ਅਚਾਨਕ ਦਰੱਖਤ ਬੱਚਿਆਂ ‘ਤੇ ਡਿੱਗ ਪਿਆ। ਅਚਾਨਕ ਦਰੱਖਤ ਡਿੱਗਣ ‘ਤੇ ਚਾਰੇ ਪਾਸੇ ਹੜਕੰਪ ਮਚ ਗਿਆ, ਬੱਚੇ ਦਰਖਤ ਹੇਠਾਂ ਦੱਬੇ ਹੋਏ ਸਨ, ਉੱਥੇ ਪ੍ਰਿੰਸੀਪਲ ਤੁਰੰਤ ਪੁਲਿਸ ਨੂੰ ਲੈ ਕੇ ਪਹੁੰਚ ਗਏ ਅਤੇ ਬਚਾਅ ਟੀਮ ਨੂੰ ਬੁਲਾਇਆ ਗਿਆ। ਹਾਦਸੇ ਵਿੱਚ ਇੱਕ ਸਕੂਲ ਅਟੈਂਡੈਂਟ ਵੀ ਜ਼ਖ਼ਮੀ ਹੈ। ਜ਼ਖ਼ਮੀ ਬੱਚਿਆਂ ਨੂੰ ਜੀਐਮਐਸਐਚ-16 ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਦੇ ਨਾਲ ਹੀ ਹਾਦਸੇ ਦੀ ਸੂਚਨਾ ਮਿਲਦੇ ਹੀ ਮਾਪੇ ਵੀ ਸਕੂਲ ਪਹੁੰਚ ਗਏ। ਮਾਪੇ ਗੇਟ ‘ਤੇ ਹੰਗਾਮਾ ਕਰ ਰਹੇ ਹਨ। ਦੱਸ ਦੇਈਏ ਕਿ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ 1 ਜੁਲਾਈ ਤੋਂ ਸਕੂਲ ਫਿਰ ਤੋਂ ਸ਼ੁਰੂ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ 11 ਬੱਚਿਆਂ ਦਾ ਇਲਾਜ GMSH-16 ਵਿਖੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਸਕੂਲ ਵਿੱਚ ਰਾਹਤ ਅਤੇ ਬਚਾਅ ਕਾਰਜ ਚੱਲ ਰਿਹਾ ਹੈ। ਪੁਲਿਸ ਦੇ ਨਾਲ-ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ।
ਇਹ ਵਿਰਾਸਤੀ ਪਿੱਪਲ ਦਾ ਦਰੱਖਤ ਸੀ, ਜੋ ਕਾਰਮਲ ਕਾਨਵੈਂਟ ਸਕੂਲ ਚੰਡੀਗੜ੍ਹ ਵਿਖੇ ਡਿੱਗ ਗਿਆ, ਜਿਸ ਕਾਰਨ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਇੱਕ ਵਿਦਿਆਰਥੀ ਅਤੇ ਇੱਕ ਅਧਿਆਪਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪੀ.ਜੀ.ਆਈ. ਕਈ ਹੋਰ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।






