ਰਿਸ਼ਵਤ ਨੂੰ ਲੈ ਕੇ ਰਾਜਸਥਾਨ ਪੁਲਿਸ ਦੀ ਵਰਦੀ ਉਤੇ ਇੱਕ ਹੋਰ ਵੱਡਾ ਦਾਗ ਲੱਗਾ ਹੈ। ਅਲਵਰ ਵਿੱਚ ਇੱਕ ਇੰਸਪੈਕਟਰ ਅਤੇ ਕਾਂਸਟੇਬਲ ਨੇ ਦੋ ਬਦਮਾਸ਼ਾਂ ਨੂੰ 50 ਲੱਖ ਰੁਪਏ ਲੈ ਕੇ ਛੱਡ ਦਿੱਤਾ। ਮਾਮਲਾ ਸਾਹਮਣੇ ਆਉਣ ‘ਤੇ ਪੁਲਿਸ ਵਿਭਾਗ ‘ਚ ਹੜਕੰਪ ਮਚ ਗਿਆ।
ਬਦਮਾਸ਼ਾਂ ਨੂੰ 50 ਲੱਖ ਰੁਪਏ ਲੈ ਕੇ ਫਰਾਰ ਕਰਨ ਵਾਲੇ ਅਲਵਰ ਕੋਤਵਾਲੀ ਥਾਣੇ ਦੇ ਅਧਿਕਾਰੀ ਮਹੇਸ਼ ਸ਼ਰਮਾ ਅਤੇ ਹੈੱਡ ਕਾਂਸਟੇਬਲ ਜਾਨ ਮੁਹੰਮਦ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਪੁਲਿਸ ਹੈੱਡਕੁਆਰਟਰ ਦੇ ਵਧੀਕ ਪੁਲਿਸ ਕਪਤਾਨ ਸਤੀਸ਼ ਕੁਮਾਰ ਨੂੰ ਸੌਂਪੀ ਗਈ ਹੈ।
ਪੁਲਿਸ ਮੁਤਾਬਕ ਘਟਨਾ 10 ਜੁਲਾਈ ਦੀ ਦੱਸੀ ਜਾ ਰਹੀ ਹੈ। 10 ਜੁਲਾਈ ਨੂੰ ਥਾਣਾ ਕੋਤਵਾਲੀ ਪੁਲਿਸ ਨੇ ਕ੍ਰੇਟਾ ਗੱਡੀ ਵਿੱਚੋਂ 50 ਲੱਖ ਰੁਪਏ ਬਰਾਮਦ ਕੀਤੇ ਸਨ। ਨਕਦੀ ਦੇਖ ਕੇ ਥਾਣੇਦਾਰ ਮਹੇਸ਼ ਸ਼ਰਮਾ ਅਤੇ ਹੈੱਡ ਕਾਂਸਟੇਬਲ ਜਾਨ ਮੁਹੰਮਦ ਦਾ ਲਾਲਚ ਜਾਗ ਪਿਆ। ਉਸ ਨੇ 50 ਲੱਖ ਰੁਪਏ ਲੈ ਕੇ ਬਦਮਾਸ਼ਾਂ ਨੂੰ ਛੱਡ ਦਿੱਤਾ ਅਤੇ ਨਕਦੀ ਖੁਦ ਰਖ ਲਈ।
ਇਸ ਮਾਮਲੇ ਬਾਰੇ ਜਦੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਇਸ ਦੀ ਜਾਂਚ ਕੀਤੀ ਗਈ। ਮਾਮਲੇ ਦੀ ਤਸਵੀਰ ਸਪੱਸ਼ਟ ਹੋਣ ਤੋਂ ਬਾਅਦ ਥਾਣਾ ਮੁਖੀ ਮਹੇਸ਼ ਸ਼ਰਮਾ ਅਤੇ ਹੈੱਡ ਕਾਂਸਟੇਬਲ ਜਾਨ ਮੁਹੰਮਦ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ।
ਹੁਣ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਿਹੜੇ ਬਦਮਾਸ਼ਾਂ ਨੂੰ ਥਾਣੇਦਾਰ ਅਤੇ ਹੈੱਡ ਕਾਂਸਟੇਬਲ ਨੇ ਛੱਡ ਦਿੱਤਾ ਹੈ, ਇਸ ਦਾ ਅਜੇ ਤੱਕ ਪੂਰਾ ਖੁਲਾਸਾ ਨਹੀਂ ਹੋਇਆ ਹੈ। ਥਾਣਾ ਸਦਰ ਦੇ ਏਐਸਪੀ ਸਤੀਸ਼ ਕੁਮਾਰ ਮਾਮਲੇ ਦੀ ਜਾਂਚ ਕਰ ਰਹੇ ਹਨ।






