ਮਲੇਰਕੋਟਲਾ ਦੇ ਲੁਧਿਆਣਾ ਬਾਈਪਾਸ ਨੇੜੇ ਅੱਜ ਸਵੇਰੇ ਜਿੰਮ ਵਿਚ ਕਸਰਤ ਕਰਨ ਜਾ ਰਹੇ ਆਮ ਆਦਮੀ ਪਾਰਟੀ ਦੇ ਕੌਂਸਲਰ ਅਕਬਰ ਭੋਲੀ ਦੀ ਮੋਟਰਸਾਇਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।
ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਪਿੱਛੋਂ ਮੌਕੇ ਤੋਂ ਫਰਾਰ ਹੋ ਗਏ। ਕੌਂਸਲਰ ਮੁਹੰਮਦ ਅਕਬਰ ਲੰਘੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਇਆ ਸੀ। ਉਹ ਵਾਰਡ ਨੰਬਰ 18 ਤੋਂ ਕੌਂਸਲਰ ਸਨ।
ਕੁਝ ਸਮਾਂ ਪਹਿਲਾਂ ਅਕਬਰ ਦੇ ਵੱਡੇ ਭਰਾ ਮੁਹੰਮਦ ਅਨਵਰ ਰਾਣੀ ਪੈਲੇਸ ਦੀ ਵੀ ਦੋ ਮੋਟਰਸਾਇਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।






