ਕੁਰੂਕਸ਼ੇਤਰ: STF ਦੀ ਟੀਮ ਨੇ 15 ਅਗਸਤ ਤੋਂ ਪਹਿਲਾਂ ਧਰਮਨਗਰੀ ਕੁਰੂਕਸ਼ੇਤਰ’ਚ ਆਤੰਕੀ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਐਸਟੀਐਫ ਅੰਬਾਲਾ ਦੀ ਟੀਮ ਨੇ ਕੁਰੂਕਸ਼ੇਤਰ ਵਿੱਚ ਕਰੀਬ ਡੇਢ ਕਿਲੋ ਆਰਡੀਐਕਸ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਟਾਈਮਰ ਅਤੇ ਡੇਟੋਨੇਟਰ ਵੀ ਬਰਾਮਦ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਵਿਸਫੋਟਕ ਕੁਰੂਕਸ਼ੇਤਰ ਦੇ ਸ਼ਾਹਬਾਦ ਸਬ-ਡਿਵੀਜ਼ਨ ਦੇ ਜੀਟੀ ਰੋਡ ‘ਤੇ ਮਿਰਚੀ ਢਾਬੇ ਕੋਲ ਬਰਾਮਦ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਇੱਕ ਮੁਲਜ਼ਮ ਸ਼ਮਸ਼ੇਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਤਰਨਤਾਰਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਤੋਂ ਪੁੱਛਗਿੱਛ ਕਰਨ ‘ਤੇ ਸ਼ਾਹਬਾਦ ਮਿਰਚੀ ਹੋਟਲ ਨੇੜਿਓਂ ਇਹ ਵਿਸਫੋਟਕ ਬਰਾਮਦ ਹੋਇਆ।
ਜਾਣਕਾਰੀ ਮੁਤਾਬਕ ਇਸ ਵਿਸਫੋਟਕ ਨੂੰ ਇੱਥੇ ਰੱਖਣ ਤੋਂ ਬਾਅਦ ਕਿਸੇ ਹੋਰ ਨੇ ਇਸ ਨੂੰ ਹੋਰ ਚੁੱਕਣਾ ਸੀ। ਪੁਲਿਸ ਨੇ ਇਹ ਜਾਣਕਾਰੀ ਸ਼ਮਸ਼ੇਰ ਸਿੰਘ ਤੋਂ ਲੈਣੀ ਹੈ। ਜਿਸ ਲਈ ਉਸ ਨੂੰ ਰਿਮਾਂਡ ‘ਤੇ ਲਿਆ ਜਾਵੇਗਾ। ਫਿਲਹਾਲ ਦੋਸ਼ੀ ਸ਼ਮਸ਼ੇਰ ਸਿੰਘ ਨੂੰ ਭਲਕੇ ਅਦਾਲਤ ‘ਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ‘ਤੇ ਲਿਆ ਜਾਵੇਗਾ। ਮੁਲਜ਼ਮ ਖ਼ਿਲਾਫ਼ ਥਾਣਾ ਸ਼ਾਹਬਾਦ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।
ਦੂਜੇ ਪਾਸੇ ਆਰਡੀਐਕਸ ਦੀ ਬਰਾਮਦਗੀ ਤੋਂ ਬਾਅਦ ਬੰਬ ਨਿਰੋਧਕ ਦਸਤੇ ਦੀ ਤਕਨੀਕੀ ਟੀਮ ਨੇ ਨੈਸ਼ਨਲ ਹਾਈਵੇਅ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਅਤੇ ਧਿਆਨ ਨਾਲ ਇਸ ਧਮਾਕਾਖੇਜ਼ ਸਮੱਗਰੀ ਨੂੰ ਮੌਕੇ ‘ਤੇ ਹੀ ਨਾਕਾਮ ਕਰ ਦਿੱਤਾ। ਸੂਤਰਾਂ ਅਨੁਸਾਰ ਆਰਡੀਐਕਸ ਦੀ ਮਾਤਰਾ ਡੇਢ ਤੋਂ ਡੇਢ ਕਿਲੋ ਦੱਸੀ ਜਾ ਰਹੀ ਹੈ। ਪਰ ਪੁਲਿਸ ਨੇ ਅਜੇ ਤੱਕ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਹੈ।
ਐਸਪੀ ਕਰਨ ਗੋਇਲ ਨੇ ਕਿਹਾ ਕਿ ਅੱਤਵਾਦੀਆਂ ਕੋਲੋਂ ਆਰਡੀਐਕਸ ਬਰਾਮਦ ਕਰਨਾ ਐਸਟੀਐਫ ਦੀ ਵੱਡੀ ਕਾਮਯਾਬੀ ਹੈ। ਮੁਲਜ਼ਮ ਨੌਜਵਾਨ ਤੋਂ ਪੁੱਛਗਿੱਛ ਜਾਰੀ ਹੈ ਤਾਂ ਜੋ ਇਸ ਘਟਨਾ ਪਿੱਛੇ ਉਸ ਦੇ ਨਾਪਾਕ ਇਰਾਦਿਆਂ ਦਾ ਪਤਾ ਲੱਗ ਸਕੇ। ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਰਡੀਐਕਸ ਸ਼ਾਹਾਬਾਦ ਕਿਵੇਂ ਪਹੁੰਚਿਆ, ਨੌਜਵਾਨ ਕਿਸ ਅੱਤਵਾਦੀ ਨਾਲ ਜੁੜਿਆ ਹੈ ਅਤੇ ਨੌਜਵਾਨ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ ਸੀ।






