ਚੰਡੀਗੜ੍ਹ- ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦੇ ਅਤੇ ਇਸ ਦੇ ਰਿਪੇਰੀਅਨ ਅਧਿਕਾਰਾਂ ਬਾਰੇ ਅਥਾਰਟੀ ਵਜੋਂ ਜਾਣੇ ਜਾਂਦੇ ਪ੍ਰੀਤਮ ਸਿੰਘ ਕੁਮੇਦਾਨ ਦਾ ਵੀਰਵਾਰ ਸ਼ਾਮ ਮੋਹਾਲੀ ਵਿਖੇ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੀਤਮ ਸਿੰਘ ਕੁਮੇਦਾਨ ਦੇ ਦਿਹਾਂਤ ਉਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵਿੱਟ ਕੀਤਾ, ਪੰਜਾਬ ਦੇ ਸੱਚੇ ਸਪੂਤ ਸਨ ਸਾਬਕਾ PCS ਅਫਸਰ ਸ.ਪ੍ਰੀਤਮ ਸਿੰਘ ਕੁਮੇਦਾਨ ਜੀ…ਆਪਣੀ ਧਰਤੀ ਅਤੇ ਦਰਿਆਈ ਪਾਣੀਆਂ ਦੇ ਹੱਕਾਂ ਲਈ ਆਖਰੀ ਸਾਹ ਤੱਕ ਲੜਨ ਵਾਲੇ ਇਸ ਯੋਧੇ ਦੇ ਸਦੀਵੀ ਵਿਛੋੜੇ ਬਾਰੇ ਸੁਣ ਗਹਿਰਾ ਧੱਕਾ ਲੱਗਾ…ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ਿਸ਼ ਕਰਨ…ਅਲਵਿਦਾ ਪ੍ਰੀਤਮ ਸਿੰਘ ਜੀ।
ਪੰਜਾਬ ਦੇ ਸੱਚੇ ਸਪੂਤ ਸਨ ਸਾਬਕਾ PCS ਅਫਸਰ ਸ.ਪ੍ਰੀਤਮ ਸਿੰਘ ਕੁਮੇਦਾਨ ਜੀ…ਆਪਣੀ ਧਰਤੀ ਅਤੇ ਦਰਿਆਈ ਪਾਣੀਆਂ ਦੇ ਹੱਕਾਂ ਲਈ ਆਖਰੀ ਸਾਹ ਤੱਕ ਲੜਨ ਵਾਲੇ ਇਸ ਯੋਧੇ ਦੇ ਸਦੀਵੀ ਵਿਛੋੜੇ ਬਾਰੇ ਸੁਣ ਗਹਿਰਾ ਧੱਕਾ ਲੱਗਾ…ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ਿਸ਼ ਕਰਨ…ਅਲਵਿਦਾ ਪ੍ਰੀਤਮ ਸਿੰਘ ਜੀ। pic.twitter.com/M2VWWmMwsj
— Bhagwant Mann (@BhagwantMann) August 19, 2022
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰੀਤਮ ਸਿੰਘ ਕੁਮੇਦਾਨ ਦੇ ਦਿਹਾਂਤ ਉਤੇ ਟਵਿਟ ਕੀਤਾ, ਸ. ਪ੍ਰੀਤਮ ਸਿੰਘ ਕੁਮੇਦਨ ਜੀ ਦੇ ਦੇਹਾਂਤ ਨਾਲ, ਭਾਰਤ ਨੇ ਆਪਣਾ ਪ੍ਰਤੀਕ ਦਰਿਆਈ ਪਾਣੀ ਮਾਹਰ ਅਤੇ ਜਨਸੰਖਿਆ ਵਿਸ਼ਲੇਸ਼ਕ ਗੁਆ ਦਿੱਤਾ ਹੈ। ਕੁਮੇਦਨ ਸਾਹਿਬ ਦੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਅਥਾਹ ਵਫ਼ਾਦਾਰੀ ਅਤੇ ਰਿਪੇਰੀਅਨ ਸਿਧਾਂਤ ਪ੍ਰਤੀ ਉਨ੍ਹਾਂ ਦੀ ਬੇਮਿਸਾਲ ਵਚਨਬੱਧਤਾ ਅਜਿਹੇ ਸੰਪੱਤੀ ਹਨ ਜਿਨ੍ਹਾਂ ਨੂੰ ਸਦਾ ਹੀ ਯਾਦ ਕੀਤਾ ਜਾਵੇਗਾ।
In the passing away of S Pritam Singh Kumedan ji, India has lost its iconic river waters expert & demographic analyst. Kumedan sahib’s fierce loyalty to Punjab, Punjabi & Punjabiat and his uncompromising commitment to the Riparian Principle are assets that will be sorely missed. pic.twitter.com/uMhRfVf8SP
— Sukhbir Singh Badal (@officeofssbadal) August 19, 2022
ਦਸ ਦਈਏ ਕਿ ਪ੍ਰੀਤਮ ਸਿੰਘ ਕੁਮੇਦਾਨ ਇੱਕ ਸੇਵਾਮੁਕਤ ਪੀਸੀਐਸ ਅਧਿਕਾਰੀ, ਉਹ ਪੰਜਾਬ ਦੇ ਰਿਪੇਰੀਅਨ ਹੱਕਾਂ ਦੀ ਰਾਖੀ ਲਈ ਸਭ ਤੋਂ ਮਜ਼ਬੂਤ ਆਵਾਜ਼ ਸਨ। ਕੁਮੇਦਨ ਆਪਣੇ ਪਿੱਛੇ ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਏ ਹਨ।






