ਲੁਧਿਆਣਾ ਮਾਡਲ ਟਾਊਨ ਤੋਂ ਲਾਪਤਾ 8 ਸਾਲ ਦੇ ਬੱਚੇ ਦੀ ਲਾਸ਼ ਸਾਹਨੇਵਾਲ ਨਹਿਰ ਵਿਚੋਂ ਮਿਲੀ ਹੈ। 8 ਸਾਲਾ ਸਹਿਜ ਬੀਤੇ ਦਿਨ ਤੋਂ ਲਾਪਤਾ ਸੀ।
ਬੱਚੇ ਨੂੰ ਉਸ ਦੇ ਹੀ ਰਿਸ਼ਤੇਦਾਰ ਵੱਲੋਂ ਨਹਿਰ ਵਿਚ ਸੁੱਟਣ ਦਾ ਖੁਲਾਸਾ ਹੋਇਆ ਹੈ। ਪੀੜਤ ਪਰਿਵਾਰ ਬੱਚੇ ਦੀ ਭਾਲ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਸੀ। ਪੁਲਿਸ ਵਲੋਂ ਲਗਾਤਾਰ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਸੀ।
ਆਖਰ ਕਰ ਨਹਿਰ ਵਿਚੋਂ ਬੱਚੇ ਦੀ ਲਾਸ਼ ਮਿਲੀ ਹੈ। ਪੁਲਿਸ ਇਸ ਉਤੇ ਪ੍ਰੈਸ ਕਾਨਫਰੰਸ ਕਰ ਕੇ ਜਾਣਕਾਰੀ ਦੇਵੇਗੀ।
ਜਾਣਕਾਰੀ ਮਿਲੀ ਹੈ ਕਿ ਬੱਚੇ ਦੇ ਤਾਏ ਨੇ ਹੀ ਨਹਿਰ ਵਿਚ ਧੱਕਾ ਦਿੱਤਾ ਸੀ। ਪੁਲਿਸ ਵੱਲੋਂ ਕੀਤੀ ਪੁੱਛਗਿੱਛ ਵਿਚ ਤਾਏ ਨੇ ਇਹ ਗੱਲ ਕਬੂਲੀ ਹੈ। ਬੱਚੇ ਦੇ ਮਾਪੇ ਲਗਾਤਾਰ ਸੋਸ਼ਲ ਮੀਡੀਆ ਉਤੇ ਸਹਿਜ ਦੀ ਤਸਵੀਰ ਸਾਂਝੀ ਕਰਕੇ ਮਦਦ ਮੰਗ ਰਹੇ ਸਨ ਪਰ ਅੱਜ ਪੁਲਿਸ ਵੱਲੋਂ ਲਾਸ਼ ਬਰਾਮਦ ਕਰਨ ਪਿੱਛੋਂ ਸਹਿਜ ਦੀ ਵਾਪਸੀ ਦੀਆਂ ਸਾਰੀਆਂ ਆਸਾਂ ਟੁੱਟ ਗਈਆਂ ਹਨ।






