ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੂਬੇ ਵਿੱਚ ਪੁਰਾਣੇ ਵਾਹਨਾਂ ਨੂੰ ਪਾਸ ਕਰਨ ਅਤੇ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਦੇ ਲਗਾਤਾਰ ਵੱਧਦੇ ਬੋਝ ਨੂੰ ਘਟਾਉਣ ਲਈ 11 ਖਾਲੀ ਅਸਾਮੀਆਂ ‘ਤੇ ਮੋਟਰ ਵਹੀਕਲ ਇੰਸਪੈਕਟਰਾਂ (ਐਮਵੀਆਈਜ਼) ਦੀ ਨਿਯੁਕਤੀ ਕੀਤੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਰਾਜ ਦੇ 23 ਜ਼ਿਲ੍ਹਿਆਂ ਵਿੱਚ 11 ਆਰਟੀਏ ਦਫ਼ਤਰਾਂ ਅਧੀਨ ਸਿਰਫ਼ ਚਾਰ ਐਮਵੀਆਈਜ਼ ਹੀ ਇਸ ਸਮੇਂ ਪੁਰਾਣੇ ਵਾਹਨਾਂ ਨੂੰ ਪਾਸ ਕਰਨ ਅਤੇ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਦਾ ਕੰਮ ਦੇਖ ਰਹੇ ਹਨ। ਨਤੀਜੇ ਵਜੋਂ, ਬਹੁਤ ਘੱਟ ਕੰਮ ਕੀਤਾ ਜਾ ਸਕਿਆ ਹੈ ਅਤੇ ਵਿਭਾਗ ਵਿੱਚ ਫਾਈਲਾਂ ਦਾ ਢੇਰ ਲੱਗ ਰਿਹਾ ਹੈ।
ਦੇਰੀ ਦੀਆਂ ਸ਼ਿਕਾਇਤਾਂ ਪਿੱਛੋਂ ਮੰਤਰੀ ਨੇ ਕੰਮ ਦੇ ਬੋਝ ਨੂੰ ਘਟਾਉਣ ਅਤੇ ਹੋਰ ਪਾਰਦਰਸ਼ਤਾ ਲਿਆਉਣ ਲਈ ਪੰਜਾਬ ਰੋਡਵੇਜ਼ ਤੋਂ ਸਟਾਫ਼ ਨਿਯੁਕਤ ਕਰਕੇ ਅੰਦਰੂਨੀ ਪ੍ਰਬੰਧ ਕੀਤੇ।
ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਉਤੇ ਜ਼ੋਰ ਦਿੰਦਿਆਂ ਟਰਾਂਸਪੋਰਟ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ, ਇਸ ਲਈ ਅਧਿਕਾਰੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ।






