AAP vs Congress: ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਆਮ ਆਦਮੀ ਪਾਰਟੀ (Aam Aadmi Party) ਦੀ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੌਰ (Prabhjot Kaur AAP Mohali Distt President) ਦੀ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ (Akal Taktht Sahib) ਨੂੰ ਭੁਲੇਖੇ ਪਾਉਣ ਲਈ ਦੱਸਿਆ ਗਿਆ ਹੈ। ਵੜਿੰਗ ਨੇ ਐਤਵਾਰ ਆਪਣੇ ਉਪਰ ਦਰਜ ਕੇਸ ਨੂੰ ਲੈ ਕੇ ਕਿਹਾ ਕਿ ਜਿਸ ਪੋਸਟ ਨੂੰ ਲੈ ਕੇ ਉਨ੍ਹਾਂ ਅਤੇ ਸੁਖਪਾਲ ਖਹਿਰਾ ‘ਤੇ ਕੇਸ ਦਰਜ ਕੀਤਾ ਗਿਆ ਹੈ, ਉਹ ਅਸਲ ਵਿੱਚ ਭਾਜਪਾ (BJP) ਨੇ ਵੀ ਪਾਈ ਸੀ, ਪਰੰਤੂ ਆਮ ਆਦਮੀ ਪਾਰਟੀ (AAP), ਭਾਜਪਾ ਤੋਂ ਡਰਦੀ ਹੋਣ ਕਾਰਨ ਉਸ ਵਿਰੁੱਧ ਕੇਸ ਨਹੀਂ ਕਰ ਰਹੀ।
ਸ਼੍ਰੋਮਣੀ ਕਮੇਟੀ ਨੂੰ ਕਰਾਂਗੇ ਸ਼ਿਕਾਇਤ: ਵੜਿੰਗ
ਉਨ੍ਹਾਂ ਕਿਹਾ ਕਿ ਜੋ ਇਹ ਆਮ ਆਦਮੀ ਪਾਰਟੀ ਦੀ ਸ਼ਿਕਾਇਤਕਰਤਾ ਪ੍ਰਭਜੋਤ ਕੌਰ ਨੇ ਉਨ੍ਹਾਂ ਵਿਰੁੱਧ ਕੇਸ ਦਰਜ ਕਰਵਾਇਆ ਹੈ, ਉਹ 2017 ਵਿੱਚ ਖੁਦ ਸ੍ਰੀ ਅਕਾਲ ਤਖਤ ਸਾਹਿਬ ਨੂੰ ਲੈ ਕੇ ਘਟੀਆ ਸ਼ਬਦਾਵਲੀ ਵਰਤ ਚੁੱਕੀ ਹੈ ਅਤੇ ਉਹ ਇਸ ਸਬੰਧੀ 295 ਦੀ ਕਾਰਵਾਈ ਕਰਵਾ ਸਕਦੇ ਹਨ ਅਤੇ ਇਸਦੀ ਸ਼ਿਕਾਇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਵੀ ਕਰਨਗੇ।

ਆਪ ਆਗੂ ਪ੍ਰਭਜੋਤ ਕੌਰ ਦੀ ਪੋਸਟ।
ਵੜਿੰਗ ਨੇ ਕਿਹਾ ਕਿ ਜਿਹੜੀ ਪੋਸਟ ਨੂੰ ਲੈ ਕੇ ਮੇਰੇ ਅਤੇ ਵਿਧਾਇਕ ਸੁਖਪਾਲ ਖਹਿਰਾ (MLA Sukhpal Singh Khaira) ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਅਸਲ ਵਿੱਚ ਉਸ ਪੋਸਟ ‘ਤੇ ਕਾਰਵਾਈ ਨਹੀਂ ਕਰਵਾ ਸਕਦੇ। ਕਿਉਂ ਉਹ ਪੱਤਰ ਆਮ ਆਦਮੀ ਪਾਰਟੀ ਦੇ ਮੀਡੀਆ ਮੈਨੇਜਰ ਅੰਕਿਤ ਸਕਸੈਨਾ ਨੇ ਜਾਰੀ ਕੀਤਾ ਸੀ ਅਤੇ ਇਸ ਹਿਾਸਬ ਨਾਲ ਅੰਕਿਤ ਸਕਸੈਨਾ (AAP Media Manager Ankit Saxena) ‘ਤੇ ਐਫਆਈਆਰ ਕਰਨੀ ਬਣਦੀ ਹੈ। ਤਾਂ ਫਿਰ ਉਸ ਵਿਰੁੱਧ ਐਫਆਈਆਰ ਕਿਉਂ ਨਹੀਂ ਦਰਜ ਕੀਤੀ ਗਈ।
ਇਸਤੋਂ ਇਲਾਵਾ ਰਾਜਾ ਵੜਿੰਗ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਸਿਿਕਓਰਟੀ ਹਟਾਉਣ ਬਾਬਤ ਵੀ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਮੈਂਬਰਾਂ ਨੇ ਸਾਝੀ ਕੀਤੀ ਸੀ, ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਕਤਲ ਕਰ ਦਿੱਤਾ ਗਿਆ। ਫਿਰ ਕਿਉਂ ਨਹੀਂ ਆਮ ਆਦਮੀ ਪਾਰਟੀ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕਰਦੀ। ਹੁਣ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੂੰ ਵੀ ਧਮਕੀਆਂ ਆ ਰਹੀਆਂ ਹਨ, ਪਰੰਤੂ ਆਪ ਆਪਣੀ ਤਾਕਤ ਦੀ ਗਲਤ ਵਰਤੋਂ ਕਰ ਰਹੀ ਹੈ।

ਚੇਅਰਮੈਨ ਲਾਏ ਜਾਣ ਵਾਲੀ ਟਵਿੱਟਰ ਪੋਸਟ।
ਰਾਜਾ ਵੜਿੰਗ ਨੇ ਕਿਹਾ ਕਿ ਸਾਨੂੰ ਨਿਆਂਪਾਲਿਕਾ ‘ਤੇ ਪੂਰਨ ਭਰੋਸਾ ਹੈ, ਆਪ ਨੂੰ ਸ਼ਾਇਦ ਪਤਾ ਨਹੀਂ ਕਿ ਸਮਾਂ ਛੇਤੀ ਹੀ ਆਉਂਦਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ, ਆਮ ਆਦਮੀ ਪਾਰਟੀ ਨੂੰ ਹਾਈਕੋਰਟ ਵਿੱਚ ਠੋਕਵਾਂ ਜਵਾਬ ਦੇੇਵੇਗੀ।
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ ਬੀਤੇ ਦਿਨ ਆਪ ਦੀ ਜ਼ਿਲ੍ਹਾ ਧ੍ਰਧਾਨ ਪ੍ਰਭਜੋਤ ਕੌਰ ਨੇ ਫਰਜ਼ੀ ਦਸਤਾਵੇਜ ਸੋਸ਼ਲ ਮੀਡੀਆ ਉਤੇ ਸ਼ੇਅਰ ਕਰਨ ਨੂੰ ਲੈਕੇ ਮੋਹਾਲੀ ਦੇ ਫੇਜ ਇੱਕ ਥਾਣੇ ਵਿੱਚ ਸ਼ਿਕਾਇਤਰ ਦਰਜ ਕਰਵਾਈ ਸੀ। ਐਸਏਐਸ ਨਗਰ ਪੁਲਿਸ ਨੇ ਸ਼ਨੀਵਾਰ ਨੂੰ ਕਾਂਗਰਸੀ ਆਗੂਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਪਾਲ ਸਿੰਘ ਖਹਿਰਾ ਵਿਰੁੱਧ ਆਮ ਆਦਮੀ ਪਾਰਟੀ ਦੇ ਇੱਕ ਜਾਅਲੀ ਲੈਟਰਹੈੱਡ ‘ਤੇ ਪੰਜਾਬ ਵਿੱਚ ਨਿਯੁਕਤ ਕੀਤੇ ਚੇਅਰਪਰਸਨਾਂ ਦੀ ਸੂਚੀ ਸਾਂਝੀ ਕਰਨ ਤੋਂ ਬਾਅਦ ਜਾਅਲਸਾਜ਼ੀ ਦਾ ਮਾਮਲਾ ਦਰਜ ਕੀਤਾ ਹੈ, ਜਿਸ ਵਿੱਚ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜਾਅਲੀ ਦਸਤਖਤ ਸਨ। ਸ਼ਿਕਾਇਤਕਰਤਾ ਨੇ ਕਿਹਾ ਕਿ ਉਕਤ ਸੂਚੀ ਆਮ ਆਦਮੀ ਪਾਰਟੀ ਦਾ ਮਨਘੜਤ ਲੈਟਰਹੈੱਡ ਬਣਾ ਕੇ ਜਾਅਲੀ ਕੀਤੀ ਗਈ ਸੀ ਅਤੇ ਅੱਗੇ ਅਰਵਿੰਦ ਕੇਜਰੀਵਾਲ ਦੇ ਜਾਅਲੀ ਦਸਤਖਤ ਸਨ। ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੌਰ ਦੀ ਸ਼ਿਕਾਇਤ ‘ਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 465 ਅਤੇ 471 ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66 (ਡੀ) ਦੇ ਤਹਿਤ ਥਾਣਾ ਫੇਜ਼-1, ਐਸਏਐਸ ਨਗਰ ਵਿਖੇ ਦਰਜ ਕੀਤਾ ਗਿਆ ਹੈ।






